ਅੱਤਵਾਦ ਨੂੰ ਜੜ੍ਹੋਂ ਪੁੱਟਣ ਦੀ ਜ਼ਰੂਰਤ : ਭਾਰਤੀ ਮੂਲ ਦੇ ਅਟਾਰਨੀ ਰਵੀ ਬੱਤਰਾ

10/23/2019 2:04:29 PM

ਵਾਸ਼ਿੰਗਟਨ— ਭਾਰਤੀ-ਅਮਰੀਕੀ ਅਟਾਰਨੀ ਰਵੀ ਬੱਤਰਾ ਨੇ ਕਿਹਾ ਕਿ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਧਿਕਾਰਾਂ ਅਤੇ ਸੁਤੰਤਰਤਾ ਦਾ ਕੁਝ ਅਰਥ ਬਣਿਆ ਰਹੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਮਗਰੋਂ ਸੂਬੇ 'ਚ ਮਨੁੱਖੀ ਅਧਿਕਾਰਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਨਿਊਯਾਰਕ ਤੋਂ ਅਟਾਰਨੀ ਰਵੀ ਬੱਤਰਾ ਨੇ ਦੱਖਣੀ-ਏਸ਼ੀਆ 'ਚ ਮਨੁੱਖੀ ਅਧਿਕਾਰਾਂ 'ਤੇ ਕਾਂਗਰਸ ਦੀ ਉਪ ਕਮੇਟੀ ਦੇ ਸਾਹਮਣੇ ਆਪਣੀ ਗੱਲ ਆਖੀ।

ਏਸ਼ੀਆ ਤੇ ਪ੍ਰਸ਼ਾਂਤ ਮੁੱਦਿਆਂ 'ਤੇ ਵਿਦੇਸ਼ ਮਾਮਲਿਆਂ ਦੀ ਕਮੇਟੀ 'ਚ ਬੱਤਰਾ ਨੇ ਕਿਹਾ,''ਜਦ ਸਰਹੱਦ ਪਾਰ ਅੱਤਵਾਦ ਹਰ ਰੋਜ਼ ਦੀ ਗੱਲ ਬਣ ਚੁੱਕੀ ਹੈ , ਘਰੇਲੂ ਪੱਧਰ 'ਤੇ ਅੱਤਵਾਦੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਤੁਸੀਂ ਘਰ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਕਿਉਂਕਿ ਤੁਹਾਨੂੰ ਡਰ ਹੈ ਕਿ ਕਿਤੇ ਧਮਾਕੇ ਦੀ ਲਪੇਟ 'ਚ ਨਾ ਆ ਜਾਓ। ਤਾਂ ਅਜਿਹੇ 'ਚ ਕੋਈ ਵਿਅਕਤੀ ਮਨੁੱਖੀ ਅਧਿਕਾਰ ਤੋਂ ਪਹਿਲਾਂ ਕੁੱਝ ਚਾਹੁੰਦਾ ਹੈ ਤਾਂ ਉਹ ਹੈ ਜ਼ਿੰਦਾ ਰਹਿਣਾ।''

ਬੱਤਰਾ ਨੇ ਕਿਹਾ,''ਮੁੰਬਈ 'ਚ 26 ਨਵੰਬਰ, 2008 'ਚ ਹੋਏ ਅੱਤਵਾਦੀ ਹਮਲੇ 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਚੁਣ-ਚੁਣ ਕੇ ਯਹੂਦੀਆਂ ਤੇ ਅਮਰੀਕੀਆਂ ਨੂੰ ਮਾਰਿਆ ਸੀ। ਉਸ ਸਮੇਂ ਮੈਂ ਸੰਯਮ ਵਰਤਣ ਲਈ ਕਿਹਾ ਸੀ ਪਰ ਮੈਂ ਗਲਤ ਸੀ। ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀ ਜ਼ਰੂਰਤ ਹੈ।''
ਉਨ੍ਹਾਂ ਪੀ. ਐੱਮ. ਮੋਦੀ ਵਲੋਂ 370 ਧਾਰਾ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੰਮੂ 'ਚ ਫੋਨ ਤੇ ਇੰਟਰਨੈੱਟ ਸੇਵਾ ਬੰਦ ਕਰਨਾ ਠੀਕ ਰਿਹਾ ਤੇ ਇਸੇ ਕਾਰਨ ਅੱਤਵਾਦ ਨੂੰ ਫੈਲਣ ਦਾ ਮੌਕਾ ਨਹੀਂ ਦਿੱਤਾ ਗਿਆ।


Related News