ਅਮਰੀਕਾ 'ਚ ਹੁਣ ਬਾਲਗਾਂ ਨੂੰ ਵੀ ਲਾਈ ਜਾਵੇਗੀ 'ਕੋਰੋਨਾ ਵੈਕਸੀਨ', ਬਾਈਡੇਨ ਨੇ ਕੀਤਾ ਐਲਾਨ

04/20/2021 4:52:52 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕੋਵਿਡ ਟੀਕਾਕਰਨ ਮੁਹਿੰਮ 'ਤੇ ਉਮਰ ਦੇ ਆਧਾਰ 'ਤੇ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਅਮਰੀਕਾ ਦੇ ਸਾਰੇ ਬਾਲਗ ਨਾਗਰਿਕ ਕੋਰੋਨਾ ਦੀ ਵੈਕਸੀਨ ਲੁਆ ਸਕਦੇ ਹਨ। ਬਾਈਡੇਨ ਨੇ ਮਹੀਨਾ ਪਹਿਲਾਂ ਹੀ 1 ਮਈ ਤੋਂ ਸਾਰੇ ਨਾਗਿਰਕਾਂ ਨੂੰ ਟੀਕਾ ਲਾਉਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਨੇ ਇਸ ਦਾ ਐਲਾਨ 2 ਹਫਤੇ ਪਹਿਲਾਂ ਹੀ ਕਰ ਦਿੱਤਾ ਹੈ।

ਇਹ ਵੀ ਪੜੋ - ਵੱਡੀ ਖਬਰ - UK ਨੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਪਾਬੰਦੀ

ਇਸ ਲਈ ਪਹਿਲਾਂ ਦੇ ਪਲਾਨ ਤੋਂ ਪਲਟੇ ਬਾਈਡੇਨ
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਕਈ ਸੂਬਿਆਂ ਨੇ ਸਾਰੇ ਬਾਲਗ ਨਾਗਰਿਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਇਸ ਵਿਚ ਵਾਸ਼ਿੰਗਟਨ ਡੀ. ਸੀ. ਅਤੇ ਪਿਊਰਟੋ ਰਿਕੋ ਸ਼ਾਮਲ ਸਨ। ਇਸ ਤੋਂ ਬਾਅਦ ਸੋਮਵਾਰ ਹੁਆਈ, ਮੈਸਾਚੁਸੇਟਸ, ਨਿਊਜਰਸੀ, ਓਰੇਗਨ, ਰੋਡ ਆਈਲੈਂਡ ਅਤੇ ਵਰਮੋਂਟ ਨੇ ਵੀ ਆਪਣੇ ਨਾਗਰਿਕਾਂ ਨੂੰ ਟੀਕਾ ਲਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਕਾਰਣ ਬਾਈਡੇਨ ਨੇ ਸਮੇਂ ਤੋਂ ਪਹਿਲਾਂ ਹੀ ਪੂਰੇ ਮੁਲਕ ਵਿਚ ਬਾਲਗ ਆਬਾਦੀ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'

ਅੱਧੀ ਆਬਾਦੀ ਨੂੰ ਲਾਇਆ ਗਿਆ ਟੀਕਾ
ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ. ਡੀ. ਸੀ.) ਨੇ ਦੱਸਿਆ ਹੈ ਕਿ ਕਰੀਬ ਅੱਧੇ ਅਮਰੀਕੀ ਬਾਲਗਾਂ ਨੂੰ ਕੋਰੋਨਾ ਦੀ ਵੈਕਸੀਨ ਦੀ ਇਕ ਡੋਜ਼ ਲਾਈ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 32.5 ਫੀਸਦੀ ਬਾਲਗਾਂ ਨੂੰ ਵੈਕਸੀਨ ਦੀਆਂ ਦੋਹਾਂ ਖੁਰਾਕਾਂ ਲਾਈਆਂ ਗਈਆਂ ਹਨ। ਨਿਊਯਾਰਕ ਟਾਈਮਸ ਨੇ ਦਾਅਵਾ ਕੀਤਾ ਹੈ ਕਿ ਜੇ ਹੁਣ ਵੀ ਸਪੀਡ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਰਿਹਾ ਤਾਂ ਅਮਰੀਕਾ ਵਿਚ ਜੂਨ ਦੇ ਅੱਧ ਵਿਚਾਲੇ 70 ਫੀਸਦੀ ਆਬਾਦੀ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਸਕੇਗੀ।

ਇਹ ਵੀ ਪੜੋ ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

ਮਈ ਦੇ ਆਖਿਰ ਤੱਕ ਸਾਰੇ ਅਮਰੀਕੀਆਂ ਨੂੰ ਟੀਕਾ ਲਾਉਣ ਦਾ ਪਲਾਨ
ਅਮਰੀਕਾ ਨੇ ਤਾਂ ਮਈ ਦੇ ਆਖਿਰ ਤੱਕ ਆਪਣੀ ਪੂਰੀ ਬਾਲਗ ਆਬਾਦੀ ਨੂੰ ਕੋਰੋਨਾ ਦਾ ਟੀਕਾ ਲਾਉਣ ਦਾ ਪਲਾਨ ਬਣਾਇਆ ਹੋਇਆ ਹੈ। ਭਾਰਤ ਤੋਂ ਆਬਾਦੀ ਦੇ ਮਾਮਲੇ ਵਿਚ ਕਿਤੇ ਛੋਟਾ ਮੁਲਕ ਹੋਣ ਦੇ ਬਾਵਜੂਦ ਅਮਰੀਕਾ ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਟੀਕਾ ਲਾ ਰਿਹਾ ਹੈ। ਅਮਰੀਕਾ ਦੇ ਸੈਂਟ੍ਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ. ਡੀ. ਸੀ.) ਦੇ ਅੰਕੜਿਆਂ ਮੁਤਾਬਕ ਕੋਰੋਨਾ ਦੀਆਂ 209,406,814 ਖੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜੋ ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ


Khushdeep Jassi

Content Editor

Related News