ਐਡੀਲੇਡ 'ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ 113ਵਾਂ ਜਨਮ ਦਿਨ
Tuesday, Sep 29, 2020 - 04:25 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਐਡੀਲੇਡ 'ਚ ਦੀਪ ਘੁਮਾਣ, ਜਸ ਮੰਡ ਅਤੇ ਭਾਰਤੀ ਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 113ਵਾਂ ਜਨਮ ਦਿਹਾੜਾ ਆਈਸਾ ਹਾਲ 'ਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ 'ਚ ਦੀਪ ਘੁਮਾਣ, ਜਸ ਮੰਡ, ਲੇਬਰ ਪਾਰਟੀ ਦੇ ਆਗੂ ਤ੍ਰਿਮਾਣ ਸਿੰਘ ਗਿੱਲ, ਗਗਨ ਸ਼ਰਮਾ ਲਿਬਰਲ ਆਗੂ, ਬਖਸ਼ ਜੰਡਿਆਲਵੀ, ਅਮਰਜੀਤ ਸਿੰਘ ਗਰੇਵਾਲ ਆਈਸਾ ਪ੍ਰਧਾਨ, ਰੋਬੀ ਬੈਨੀਪਾਲ ਆਦਿ ਬੁਲਾਰਿਆਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਉਦਿਆਂ ਕਿਹਾ ਗਿਆ ਕਿ ਭਗਤ ਸਿੰਘ ਦੀ ਸੋਚ 'ਤੇ ਅਜੋਕੇ ਸਮੇ ਵਿੱਚ ਸਖਤ ਪਹਿਰਾ ਦੇਣ ਦੀ ਜਰੂਰਤ ਹੈ।
ਉਹਨਾਂ ਨੇ ਕਿਹਾ ਕਿ ਅਜੋਕੇ ਸਮੇ ਦੇ ਨੌਜਵਾਨ ਕਾਫੀ ਜਾਗਰੂਕ ਹਨ। ਪਰ ਜੇਕਰ ਉਹ ਆਪਣੀ ਤਾਕਤ ਤੇ ਬੁੱਧੀ ਦਾ ਸਹੀ ਇਸਤੇਮਾਲ ਕਰਕੇ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵੱਲ ਲਗਾਉਣ ਤਾਂ ਉਹ ਸਮਾਂ ਦੂਰ ਨਹੀ ਜਦੋ ਹਰ ਨੌਜਵਾਨ ਦੇ ਅੰਦਰ ਭਗਤ ਸਿੰਘ ਹੀ ਦਿਖਾਈ ਦੇਵੇਗਾ। ਇਸ ਮੌਕੇ ਉਨਾਂ ਸਮੂਹ ਨੌਜਵਾਨਾਂ ਨੂੰ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਗਤ ਸਿੰਘ ਜੀ ਵਰਗੇ ਹੀਰੋ ਨੂੰ ਆਪਣੇ ਦਿਲ ਤੇ ਦਿਮਾਗ ਵਿੱਚ ਜ਼ਿੰਦਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਸ਼ਾਤ ਤਿਵਾੜੀ ਵਲੋ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਨਾਟਕ ਵੀ ਪੇਸ਼ ਕੀਤਾ ਗਿਆ।
ਜੱਸ ਮੰਡ ਨੇ ਪੰਜਾਬੀ ਮਾਂ ਬੋਲੀ ਦੀ ਪੁਸਤਕ 'ਵਰਣਮਾਲਾ ਤੇ ਲਗਾਂਮਾਤਰਾ' ਪੰਜਾਬੀ ਭਾਈਚਾਰੇ ਵਿੱਚ ਵੰਡਦਿਆ ਅਪੀਲ ਕੀਤੀ ਕਿ ਇਸ ਕਿਤਾਬ ਜ਼ਰੀਏ ਪੰਜਾਬੀ ਮਾਂ- ਬੋਲੀ ਦੀ ਜਾਣਕਾਰੀ ਬੱਚਿਆਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਅੰਤ ਵਿੱਚ ਦੀਪ ਘੁਮਾਣ ਨੇ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਪਹੁੰਚੀਆ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਨਿਰਦੋਸ਼ ਜੋਸ਼ੀ, ਨਿਕੇਤਨ ਵਾਲੀਆ, ਲਖਵੀਰ ਸਿੰਘ ਤੂਰ, ਰਾਜੂ ਸਰਪੰਚ, ਕਮਲ ਭਾਟੀਆ, ਅਵਤਾਰ ਸਿੰਘ ਰਾਜੂ, ਨਵਦੀਪ ਅਗਨੀਹੋਤਰੀ, ਚੇਤਨ ਖੰਨਾ, ਨਰਿੰਦਰ ਸਿੰਘ ਬੈਂਸ, ਕੁਨਾਲ ਸ਼ਰਮਾ ਤੇ ਜਸਦੀਪ ਸਿੰਘ ਢੀਡਸਾ ਆਦਿ ਹਜਿਰ ਸਨ।