ਇਪਸਾ ਆਸਟ੍ਰੇਲੀਆ ਵੱਲੋਂ ਅਦਾਕਾਰ ਹਰਿੰਦਰ ਭੁੱਲਰ ਅਤੇ ਨਿਰਮਲ ਦਿਓਲ ਦਾ ਸਨਮਾਨ

Sunday, Jun 12, 2022 - 11:35 AM (IST)

ਇਪਸਾ ਆਸਟ੍ਰੇਲੀਆ ਵੱਲੋਂ ਅਦਾਕਾਰ ਹਰਿੰਦਰ ਭੁੱਲਰ ਅਤੇ ਨਿਰਮਲ ਦਿਓਲ ਦਾ ਸਨਮਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ):  ਆਸਟ੍ਰੇਲੀਆ ਦੀ ਸਿਰਮੌਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਵਿਖੇ ਇਹਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਆਏ ਪੰਜਾਬੀ ਅਦਾਕਾਰ ਹਰਿੰਦਰ ਭੁੱਲਰ ਅਤੇ ਗੀਤਕਾਰ ਨਿਰਮਲ ਦਿਓਲ ਦੇ ਸਨਮਾਨ ਵਿਚ ਇਕ ਸ਼ਾਨਦਾਰ ਬੈਠਕ ਆਯੋਜਿਤ ਕੀਤੀ ਗਈ। ਜਿਸ ਵਿਚ ਇਪਸਾ ਵੱਲੋਂ ਹਰਿੰਦਰ ਭੁੱਲਰ ਨੂੰ ਐਵਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ ਅਤੇ ਮਾਤਾ ਕਰਤਾਰ ਕੌਰ ਰਾਊਕੇ ਯਾਦਗਾਰੀ ਟਰੱਸਟ ਬ੍ਰਿਸਬੇਨ ਵੱਲੋਂ ਹਰਿੰਦਰ ਭੁੱਲਰ ਅਤੇ ਨਿਰਮਲ ਦਿਓਲ ਨੂੰ ਯਾਦਗਾਰੀ ਚਿੰਨ੍ਹ ਨਾਲ ਨਿਵਾਜਿਆ ਗਿਆ। 

ਇਸ ਮੌਕੇ ਹਰਿੰਦਰ ਭੁੱਲਰ ਨੇ ਆਪਣੇ ਅਭਿਨੈ ਸਫ਼ਰ ਅਤੇ ਅਦਾਕਾਰੀ ਦੇ ਨੁਕਤਿਆਂ ਬਾਰੇ ਗੱਲ-ਬਾਤ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬੀ ਗੀਤ ਅਤੇ ਫ਼ਿਲਮ ਇੰਡਸਟਰੀ ਉੱਚੀਆਂ ਬੁਲੰਦੀਆਂ ਛੋਹ ਰਹੀ ਹੈ। ਇਪਸਾ ਦੇ ਪਰਿਵਾਰਕ ਮਾਹੌਲ ਨੂੰ ਉਹਨਾਂ ਨੇ ਇਕ ਜਿਊਂਦਾ ਜਾਗਦਾ ਪੰਜਾਬ ਕਿਹਾ। ਨਿਰਮਲ ਦਿਓਲ ਨੇ ਗੀਤਕਾਰੀ ਵਿਚ ਆਏ ਨਿਘਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੀਤ ਸਮਾਜ ਦਾ ਮਨੋਰੰਜਨ ਕਰਨ ਲਈ ਅਤੇ ਦਿਸ਼ਾ ਦੇਣ ਲਈ ਹੋਣੇ ਚਾਹੀਦੇ ਹਨ ਨਾ ਕਿ ਹਿੰਸਾ, ਨਸ਼ਿਆਂ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਲਈ।ਇਸ ਸਮਾਰਮ ਵਿਚ ਗੀਤ-ਸੰਗੀਤ ਦੇ ਮਾਹੌਲ ਨੂੰ ਹੁਲਾਰਾ ਦਿੰਦਿਆਂ ਪਾਲ ਰਾਊਕੇ, ਹੈਪੀ ਚਾਹਲ, ਸੁਰਜੀਤ ਸੰਧੂ, ਅਮਨਦੀਪ ਕੌਰ ਟੱਲੇਵਾਲ, ਮੀਤ ਧਾਲੀਵਾਲ, ਰਾਜਦੀਪ ਲਾਲੀ, ਹਰਜੀਤ ਕੌਰ ਸੰਧੂ ਆਦਿ ਗੀਤਕਾਰਾਂ/ਗਾਇਕਾਂ ਬਹੁਤ ਖ਼ੂਬਸੂਰਤ ਰੰਗ ਬੰਨਿਆਂ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ 'ਚ ਲਗਾਈ ਗਈ ਛਬੀਲ

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼, ਗੁਰਵਿੰਦਰ ਖੱਟੜਾ, ਗੁਰਜੀਤ ਬਾਰੀਆ, ਗੁਰਦੀਪ ਜਗੇੜਾ, ਜਗਜੀਤ ਖੋਸਾ, ਰਜਿੰਦਰ ਸਿੰਘ ਇੰਡੀਅਨ ਬ੍ਰਦਰਜ, ਜਸਪਾਲ ਸੰਘੇੜਾ, ਬਿਕਰਮਜੀਤ ਸਿੰਘ, ਦੀਪਇੰਦਰ ਸਿੰਘ, ਗੁਰਸੇਵਕ ਰਾਊਕੇ ਆਦਿ ਪ੍ਰਮੁੱਖ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।


author

Vandana

Content Editor

Related News