ਸਟਾਫ ਨੂੰ ਧੋਖੇ ''ਚ ਰੱਖ ਕੇ ਜਹਾਜ਼ ''ਚ ਸ਼ੂਟ ਕੀਤੀ ਗਈ ਅਡਲਟ ਫਿਲਮ

Sunday, Nov 17, 2019 - 05:47 PM (IST)

ਸਟਾਫ ਨੂੰ ਧੋਖੇ ''ਚ ਰੱਖ ਕੇ ਜਹਾਜ਼ ''ਚ ਸ਼ੂਟ ਕੀਤੀ ਗਈ ਅਡਲਟ ਫਿਲਮ

ਲੰਡਨ (ਇੰਟ.)— ਕੁਝ ਅਭਿਨੇਤਾਵਾਂ ਨੇ ਸਟਾਫ ਨੂੰ ਧੋਖਾ ਦੇ ਕੇ ਮਿਊਜ਼ੀਅਮ 'ਚ ਰੱਖੇ ਗਏ ਇਕ ਜਹਾਜ਼ 'ਚ ਪੋਰਨ ਫਿਲਮ ਦੀ ਸ਼ੂਟਿੰਗ ਕਰ ਲਈ। ਪਲੇਨ ਦੇ ਕਿਰਾਏ ਦੇ ਤੌਰ 'ਤੇ ਉਨ੍ਹਾਂ ਨੇ ਲਗਭਗ 9000 ਰੁਪਏ ਦਿੱਤੇ ਸਨ ਪਰ ਅਡਲਟ ਫਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਉਨ੍ਹਾਂ ਨਹੀਂ ਦਿੱਤੀ ਸੀ। ਇਹ ਮਾਮਲਾ ਬ੍ਰਿਟੇਨ ਦੇ ਮਿਡਲੈਂਡ ਏਅਰ ਮਿਊਜ਼ੀਅਮ ਦਾ ਹੈ।

ਮਿਡਲੈਂਡ ਏਅਰ ਮਿਊਜ਼ੀਅਮ 'ਚ ਆਮ ਲੋਕਾਂ ਤੇ ਬੱਚਿਆਂ ਦੀ ਮੌਜੂਦਗੀ 'ਚ ਅਡਲਟ ਫਿਲਮ ਦੀ ਸ਼ੂਟਿੰਗ 'ਤੇ ਕਈ ਸਵਾਲ ਖੜ੍ਹੇ ਹੋਏ ਹਨ। ਜਿਸ ਜਹਾਜ਼ 'ਚ ਸ਼ੂਟਿੰਗ ਕੀਤੀ ਗਈ ਉਹ ਕਦੇ ਏਅਰ ਫ੍ਰਾਂਸ ਦਾ ਹੁੰਦਾ ਸੀ। ਮਿਊਜ਼ੀਅਮ ਦੇ ਸਟਾਫ ਨੇ ਕਿਹਾ ਕਿ ਉਨ੍ਹਾਂ ਨੂੰ ਧੋਖੇ 'ਚ ਰੱਖ ਕੇ ਸ਼ੂਟਿੰਗ ਕੀਤੀ ਗਈ ਹੈ। ਸ਼ੂਟਿੰਗ ਲਈ ਕਲਾਕਾਰ ਪਾਇਲਟ ਤੇ ਏਅਰਹੋਸਟੈੱਸ ਦੇ ਕੱਪੜੇ ਪਹਿਨ ਕੇ ਆਏ ਸਨ। ਸਟਾਫ ਨੂੰ ਉਨ੍ਹਾਂ ਦੱਸਿਆ ਕਿ ਉਹ ਪਲੇਨ 'ਚ ਸਵਿਮ ਵੀਅਰ ਸੂਟ ਸ਼ੂਟ ਕਰਨ ਜਾ ਰਹੇ ਹਨ। ਮਿਊਜ਼ੀਅਮ ਦੇ ਮੈਨੇਜਰ ਨੇ ਕਿਹਾ ਕਿ ਅਕਸਰ ਲੋਕ ਯੂਨੀਫਾਰਮ 'ਚ ਆਉਂਦੇ ਹਨ ਤੇ ਪਲੇਨ ਦੇ ਅੰਦਰ ਐਕਟ ਕਰਦੇ ਹਨ, ਇਸ ਲਈ ਪਾਇਲਟ ਤੇ ਏਅਰਹੋਸਟੈੱਸ ਦੇ ਭੇਸ 'ਚ ਲੋਕਾਂ ਦੇ ਆਉਣ 'ਤੇ ਉਨ੍ਹਾਂ ਨੂੰ ਸ਼ੱਕ ਨਹੀਂ ਹੋਇਆ।


author

Baljit Singh

Content Editor

Related News