ਅਮਰੀਕਾ ਨੇ ਉੱਤਰੀ ਕੋਰੀਆ ''ਤੇ ਲੱਗੀਆਂ ਪਾਬੰਦੀਆਂ ਦੇ ਉਲੰਘਣ ਲਈ ਚੀਨ, ਰੂਸ ''ਤੇ ਕੀਤੀ ਕਾਰਵਾਈ

Wednesday, Aug 15, 2018 - 11:56 PM (IST)

ਵਾਸ਼ਿੰਗਟਨ — ਅਮਰੀਕਾ ਦੇ ਵਿੱਤ ਮੰਤਰਾਲੇ ਨੇ ਉੱਤਰੀ ਕੋਰੀਆ ਖਿਲਾਫ ਲਾਗੂ ਆਰਥਿਕ ਪਾਬੰਦੀਆਂ ਦਾ ਉਲੰਘਣ ਕਰਨ ਨੂੰ ਲੈ ਕੇ ਰੂਸ ਅਤੇ ਚੀਨ ਦੀਆਂ ਕੰਪਨੀਆਂ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਿਓਂਗਯਾਂਗ 'ਤੇ ਦਬਾਅ ਬਣਾਏ ਰੱਖਣ ਦੀ ਵਾਸ਼ਿੰਗਟਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।


ਵਿੱਤ ਮੰਤਰਾਲੇ ਨੇ ਚੀਨ ਦੀ ਡਾਲੀਆਂ ਸਨ ਮੂਨ ਸਟਾਰ ਇੰਟਰਨੈਸ਼ਨਲ ਲਾਜ਼ੀਸਟਿਕਸ ਟ੍ਰੇਡਿੰਗ ਨੂੰ ਅਤੇ ਸਿੰਗਾਪੁਰ ਸਥਿਤ ਉਸ ਦੀ ਸਹਿਯੋਗੀ ਕੰਪਨੀ ਐੱਸ. ਆਈ. ਐੱਨ. ਐੱਸ. ਐੱਮ. ਐੱਸ. ਪੀ. ਟੀ. ਈ. 'ਤੇ ਉੱਤਰੀ ਕੋਰੀਆ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਲਕੋਹਲ ਅਤੇ ਸਿਗਰੇਟ ਦੀ ਸਪਲਾਈ ਕਰਨ 'ਚ ਮਦਦ ਕਰਨ ਲਈ ਦਸਤਾਵੇਜ਼ਾਂ 'ਚ ਹੇਰਫੇਰ ਕਰਨ ਦਾ ਦੋਸ਼ ਲਾਇਆ ਹੈ।


Related News