Pak ਕਾਰਜਕਾਰੀ PM ਕਾਕੜ ਨੇ ਚੋਣਾਂ ’ਚ ਫੌਜ ਵੱਲੋਂ ਹੇਰਾ-ਫੇਰੀ ਕਰਨ ਦੀਆਂ ਸੰਭਾਵਨਾਵਾਂ ਨੂੰ ਕੀਤਾ ਖਾਰਿਜ਼

09/24/2023 4:13:44 PM

ਸੰਯੁਕਤ ਰਾਸ਼ਟਰ (ਭਾਸ਼ਾ) - ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉੱਲ-ਹੱਕ ਕਾਕੜ ਨੇ ਅਗਲੇ ਸਾਲ ਸੰਸਦੀ ਚੋਣਾਂ ਕਰਵਾਏ ਜਾਣ ਦੀ ਉਮੀਦ ਜ਼ਾਹਿਰ ਕਰਦੇ ਹੋਏ ਦੇਸ਼ ਦੀ ਤਾਕਤਵਰ ਫੌਜ ਵੱਲੋਂ ਇਮਰਾਨ ਖਾਨ ਨੂੰ ਸੱਤਾ ’ਤੇ ਕਾਬਿਜ਼ ਹੋਣ ਤੋਂ ਰੋਕਣ ਲਈ ਚੋਣ ਨਤੀਜਿਆਂ ’ਚ ਹੇਰਾ-ਫੇਰੀ ਦੀਆਂ ਸੰਭਾਵਨਾਵਾਂ ਨੂੰ ਖਾਰਿਜ਼ ਕਰ ਦਿੱਤਾ। ਅਨਵਰ-ਉੱਲ-ਹੱਕ ਕਾਕੜ ਨੇ ਸ਼ੁੱਕਰਵਾਰ ਨੂੰ ਐਸੋਸੀਏਟਿਡ ਪ੍ਰੈੱਸ ਬਿਆਨ ’ਚ ਕਿਹਾ ਿਕ ਦੇਸ਼ ’ਚ ਚੋਣਾਂ, ਚੋਣ ਕਮਿਸ਼ਨ ਕਰਵਾਏਗਾ ਨਾ ਕਿ ਫੌਜ। ਕਮਿਸ਼ਨ ਦੇ ਪ੍ਰਧਾਨ ਨੂੰ (ਪ੍ਰਧਾਨ ਮੰਤਰੀ ਰਹਿੰਦੇ ਹੋਏ) ਖਾਨ ਨੇ ਨਿਯੁਕਤ ਕੀਤਾ ਸੀ, ਇਸ ਲਈ ਉਹ ਕਿਸੇ ਵੀ ਤਰੀਕੇ ਨਾਲ ਉਸ ਦੇ ਖਿਲਾਫ ਕਿਉਂ ਜਾਵੇਗਾ?

ਇਹ ਵੀ ਪੜ੍ਹੋ :  ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ

ਅਪ੍ਰੈਲ 2022 ’ਚ ਸੰਸਦ ’ਚ ਅਵਿਸ਼ਵਾਸ ਪ੍ਰਸਤਾਵ ਰਾਹੀਂ ਖਾਨ ਨੂੰ ਸੱਦਾ ਤੋਂ ਹਟਾਇਆ ਗਿਆ ਸੀ। ਉਦੋਂ ਤੋਂ ਪਾਕਿਸਤਾਨ ’ਚ ਰਾਜਨੀਤਿਕ ਉਥਲ-ਪੁਥਲ ਵਧ ਰਹੀ ਹੈ। ਖਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਅਗਸਤ ਦੇ ਸ਼ੁਰੂ ’ਚ ਗ੍ਰਿਫਤਾਰ ਕੀਤਾ ਗਿਆ ਸੀ ਤੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ’ਚ ਸਜ਼ਾ ਮੁਅਤਲ ਕਰ ਦਿੱਤੀ ਗਈ ਪਰ ਉਦੋਂ ਵੀ ਉਹ ਜੇਲ ਵਿਚ ਹੈ। ਪਾਕਿਸਤਾਨ ਚੋਣ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਿਕ (ਅਗਲੇ ਸਾਲ) ਜਨਵਰੀ ਦੇ ਅਾਖਰੀ ਹਫਤੇ ’ਚ ਚੋਣ ਕਰਵਾਈ ਜਾਵੇਗੀ। ਹਾਲਾਂਕਿ ਸੰਵਿਧਾਨ ਅਨੁਸਾਰ ਇਹ ਚੋਣ ਨਵੰਬਰ ਵਿਚ ਕਰਵਾਈ ਜਾਣੀ ਸੀ।

ਇਹ ਵੀ ਪੜ੍ਹੋ :    PNB ਨੇ ਪੇਸ਼ ਕੀਤਾ ‘PNB ਸਵਾਗਤ’ : ਨਵੇਂ ਗਾਹਕਾਂ ਲਈ ਬਿਨਾਂ ਕਿਸੇ ਰੁਕਾਵਟ ਪਰਸਨਲ ਲੋਨ ਸਲਿਊਸ਼ਨ

ਇਹ ਵੀ ਪੜ੍ਹੋ :    PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News