ਸਰਹੱਦ ਪਾਰ : ਲੁਟੇਰਿਆਂ ਨੇ ਲੁੱਟਮਾਰ ਦੇ ਨਾਲ-ਨਾਲ ਘਰ ਦੀਆਂ ਦੋ ਔਰਤਾਂ ਦੀ ਲੁੱਟੀ ਪੱਤ

Monday, Oct 03, 2022 - 01:54 AM (IST)

ਸਰਹੱਦ ਪਾਰ : ਲੁਟੇਰਿਆਂ ਨੇ ਲੁੱਟਮਾਰ ਦੇ ਨਾਲ-ਨਾਲ ਘਰ ਦੀਆਂ ਦੋ ਔਰਤਾਂ ਦੀ ਲੁੱਟੀ ਪੱਤ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਜ਼ਿਲ੍ਹਾ ਵੇਹੜੀ ਅਧੀਨ ਪਿੰਡ ਬੂਰੇਵਾਲਾ ’ਚ ਤੜਕਸਾਰ ਲੁਟੇਰਿਆਂ ਨੇ ਘਰ ਨੂੰ ਲੁੱਟਣ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕੈਦ ਕਰ ਕੇ ਦੋ ਔਰਤਾਂ ਦੀ ਪੱਤ ਲੁੱਟੀ। ਸੂਤਰਾਂ ਅਨੁਸਾਰ ਚੱਕ 303 ਈ. ਬੀ. ਬੂਰੇਵਾਲਾ ਜਿੱਥੇ ਇਹ ਘਟਨਾ ਵਾਪਰੀ, ਵਿਚ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋ ਕੇ ਦੋ ਭਰਾਵਾਂ ਦੀਆਂ ਪਤਨੀਆਂ ਨਾਲ ਉਨ੍ਹਾਂ ਦੇ ਨਾਬਾਲਗ ਬੱਚਿਆਂ ਤੇ ਹੋਰ ਮੈਂਬਰਾਂ ਨੂੰ ਰੱਸੀ ਨਾਲ ਬੰਨ੍ਹ ਕੇ ਉਨ੍ਹਾਂ ਦੇ ਸਾਹਮਣੇ ਹੀ ਜਬਰ-ਜਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਅਜੇਤੂ ਬੜ੍ਹਤ

ਅਣਪਛਾਤੇ ਬਦਮਾਸ਼ ਘਰ ’ਚੋਂ ਸੋਨੇ ਦੇ ਜੇਵਰ ਤੇ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਭੱਜ ਗਏ। ਜਾਣਕਾਰੀ ਸਵੇਰੇ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕੀਤੀ।


author

Manoj

Content Editor

Related News