ਜਰਮਨੀ ''ਚ ਨਿਰਮਾਣ ਅਧੀਨ ਥਾਂ ''ਤੇ ਹੋਇਆ ਹਾਦਸਾ, 4 ਮਜ਼ਦੂਰਾਂ ਦੀ ਮੌਤ

10/16/2020 10:18:31 PM

ਫ੍ਰੰਕਫਰਟ - ਜਰਮਨੀ ਦੇ ਬਾਵੇਰੀਅਨ ਸ਼ਹਿਰ ਵਿਚ ਇਕ ਨਿਰਮਾਣ ਅਧੀਨ ਥਾਂ 'ਤੇ ਹਾਦਸੇ ਵਿਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਐੱਨ. ਟੀ. ਵੀ. ਨੇ ਸਥਾਨਕ ਪੁਲਸ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਕਿ ਹਾਦਸੇ ਵੇਲੇ ਮਜ਼ਦੂਰ ਛੱਤ ਦੀ ਭੰਨ-ਤੋੜ੍ਹ ਦੇ ਕੰਮ ਵਿਚ ਰੁਝਿਆ ਹੋਇਆ ਸੀ। ਇਸ ਦੌਰਾਨ ਇਹ ਢਾਂਚਾ ਹੇਠਾਂ ਡਿੱਗ ਗਿਆ, ਜਿਸ ਕਾਰਨ 4 ਹੋਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਰਾਹਤ ਅਤੇ ਬਚਾਅ ਕਾਰਜ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।


Khushdeep Jassi

Content Editor

Related News