ਸਮੁੰਦਰੀ ਲਹਿਰਾਂ ''ਚੋਂ ਨਿਕਲੀ ਨੀਲੀ ਰੌਸ਼ਨੀ, 60 ਸਾਲਾਂ ''ਚ ਪਹਿਲੀ ਵਾਰ ਦਿਖਿਆ ਅਜਿਹਾ ਨਜ਼ਾਰਾ
Saturday, Apr 25, 2020 - 12:45 PM (IST)

ਮੈਕਸੀਕੋ- ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ। ਇਸੇ ਕਾਰਣ ਕਈ ਦੇਸ਼ਾਂ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਘੱਟ ਗਿਆ ਹੈ, ਦੂਜੇ ਪਾਸੇ ਭੀੜ ਭਰੇ ਇਲਾਕੇ ਸੁੰਨਸਾਨ ਹੋ ਗਏ ਹਨ। ਇਸੇ ਦੌਰਾਨ ਸਮੁੰਦਰ ਦੇ ਇਕ ਬੀਚ 'ਤੇ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਸਮੁੰਦਰੀ ਲਹਿਰਾਂ ਵਿਚੋਂ ਰੰਗੀਨ ਰੌਸ਼ਨੀ ਨਿਕਲਣ ਲੱਗੀ।
ਇਹ ਮਾਮਲਾ ਮੈਕਸੀਕੋ ਦੇ ਅਕਾਪੁਲਕੋ ਦੇ ਬੀਚ ਦਾ ਹੈ। ਕੋਰੋਨਾ ਵਾਇਰਸ ਦੇ ਕਾਰਣ ਸਮੁੰਦਰ ਤੱਟਾਂ 'ਤੇ ਆਮ ਲੋਕਾਂ ਦੀ ਸਰਗਰਮੀ ਨਾ ਦੇ ਬਰਾਬਰ ਹੋ ਰਹੀ ਹੈ। ਇਸੇ ਦੌਰਾਨ ਸਮੁੰਦਰ ਵਿਚ ਮੌਜੂਦ ਜੀਵਾਂ ਵਿਚ ਅਨੋਖੀ ਸਾਈਂਟਿਫਿਕ ਘਟਨਾ Bioluminescent ਦੇਖਣ ਨੂੰ ਮਿਲੀ ਹੈ। Bioluminescent ਦਾ ਮਤਲਬ ਹੁੰਦਾ ਹੈ ਕਿਸੇ ਜੀਵ ਦੇ ਸਰੀਰ ਤੋਂ ਰੌਸ਼ਨੀ ਨਿਕਲਨਾ।
ਇਹ ਘਟਨਾ ਸੋਮਵਾਰ ਦੀ ਹੈ ਪਰ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਮਾਈਕ੍ਰੋਆਰਗੇਜ਼ਮ ਦੇ ਬਾਇਓਕੈਮਿਕਲ ਰਿਐਕਸ਼ਨ ਦੇ ਕਾਰਣ ਅਜਿਹੀ ਘਟਨਾ ਹੁੰਦੀ ਹੈ।
ਸਮੁੰਦਰੀ ਲਹਿਰਾਂ ਤੋਂ ਰੰਗੀਨ ਰੌਸ਼ਨੀ ਆਉਣ ਤੋਂ ਬਾਅਦ ਲਾਕਡਾਊਨ ਦੇ ਬਾਵਜੂਦ ਕਈ ਲੋਕ ਬੀਚ 'ਤੇ ਪਹੁੰਚ ਗਏ ਤੇ ਤਸਵੀਰਾਂ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਬੀਤੇ 60 ਸਾਲਾਂ ਵਿਚ ਪਹਿਲੀ ਵਾਰ ਦੇਖੀ ਗਈ ਹੈ। ਮੈਕਸੀਕੋ ਦੇ ਅਕਾਪੁਲਕੋ ਟੂਰਿਜ਼ਮ ਬੋਰਡ ਦਾ ਕਹਿਣਾ ਹੈ ਕਿ ਪੁਏਰਤੋ ਮਰਕੁਈਸ ਬੀਚ ਦੀ ਇਹ ਘਟਨਾ ਮਾਈਕ੍ਰੋਆਰਗੇਨਿਜ਼ਮ ਦੇ ਕਾਰਣ ਹੋਏ ਬਾਇਓਕੈਮਿਕਲ ਰਿਐਕਸ਼ਨ ਦਾ ਬਾਈਪ੍ਰੋਡਕਟ ਹੈ।
ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਬੀਚ 'ਤੇ ਲੋਕਾਂ ਦੀ ਘੱਟ ਮੌਜੂਦਗੀ ਕੇ ਕਾਰਣ ਅਜਿਹੀ ਘਟਨਾ ਹੋਈ ਪਰ ਮੈਰਿਨ ਬਾਇਓਲਾਜਿਸਟ ਐਨਰਿਕ ਅਯਾਲਾ ਡੁਵਾਲ ਨੇ ਇਸ ਥਿਓਰੀ ਨੂੰ ਖਾਰਿਜ ਕਰ ਦਿੱਤਾ। ਐਨਰਿਕ ਨੇ ਲਿਖਿਆ ਕਿ ਪ੍ਰੋਟੀਨ, ਆਕਸੀਜਨ, ਐਡੇਨੋਸਿਨ ਟ੍ਰਾਈਫਾਕਫੇਟ ਤੇ ਹੋਰ ਚੀਜ਼ਾਂ ਦੇ ਰਿਐਕਸ਼ਨ ਦੇ ਕਾਰਣ ਅਜਿਹੀ ਰੌਸ਼ਨੀ ਨਿਕਲਦੀ ਹੈ।