ਨਾਰਥ ਯਾਰਕ ਦੇ ਟ੍ਰਾਂਸਫਾਰਮਰ ਸਟੇਸ਼ਨ ਨੂੰ ਲੱਗੀ ਅੱਗ, 7,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਠੱਪ

Saturday, Jul 28, 2018 - 08:38 PM (IST)

ਨਾਰਥ ਯਾਰਕ— ਨਾਰਥ ਯਾਰਕ ਦੇ ਹਜ਼ਾਰਾਂ ਲੋਕਾਂ ਨੂੰ ਬੀਤੀ ਰਾਤ ਹਨੇਰੇ 'ਚ ਹੀ ਕੱਢਣੀ ਪਈ ਕਿਉਂਕਿ ਨਾਰਥ ਯਾਰਕ ਦੇ ਇਕ ਟ੍ਰਾਂਸਫਾਰਮਰ ਸਟੇਸ਼ਨ ਨੂੰ ਅਚਾਨਕ ਅੱਗ ਲੱਗ ਗਈ। ਇਹ ਅੱਗ ਫਿੰਚ ਐਵੇਨਿਊ ਤੇ ਸਿਗਨੈੱਟ ਡ੍ਰਾਈਵ ਦੇ ਨੇੜੇ ਹਾਈਡ੍ਰੋ ਵਨ ਫੈਕਲਟੀ 'ਚ ਲੱਗੀ ਸੀ। ਇਸ ਕਾਰਨ 7,000 ਤੋਂ ਜ਼ਿਆਦਾ ਹਾਈਡ੍ਰੋ ਗਾਰਕਾਂ ਦੀ ਬਿਜਲੀ ਠੱਪ ਹੋ ਗਈ।
ਟੋਰਾਂਟੋ ਦੇ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਇਮਾਰਤ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ 'ਚ ਆ ਗਈ ਸੀ। ਵਿਭਾਗ ਨੇ ਕਿਹਾ ਕਿ ਕਰਮਚਾਰੀ ਮੌਕੇ 'ਤੇ ਪਹੁੰਚਣ ਸਾਰ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰ ਸਕੇ ਕਿਉਂਕਿ ਟ੍ਰਾਂਸਫਾਰਮਰ ਸੈਂਟਰ ਨਾਲ ਕਈ ਹਾਈ ਵੋਲਟੇਜ ਤਾਰਾਂ ਜੁੜੀਆਂ ਹੋਈਆਂ ਸਨ। ਅੱਗ ਬੁਝਾਉਣ ਲਈ ਬਿਜਲੀ ਸਪਲਾਈ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਸੀ। ਹਾਈਡ੍ਰੋ ਕਰੂ ਨੂੰ ਮੌਕੇ 'ਤੇ ਪਹੁੰਚਣ 'ਚ ਕਰੀਬ 50 ਮਿੰਟਾਂ ਦੀ ਸਮਾਂ ਲੱਗ ਗਿਆ, ਜਿਸ ਤੋਂ ਬਾਅਦ ਬਿਜਲੀ ਸਪਲਾਈ ਬੰਦ ਕੀਤੀ ਗਈ ਤੇ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਇਸ ਘਟਨਾ ਕਾਰਨ 7,000 ਤੋਂ ਜ਼ਿਆਦਾ ਹਾਈਡ੍ਰੋ ਗਾਹਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।


Related News