ਬੰਗਲਾਦੇਸ਼ ਵਿਚ ਫਸੇ ਤਕਰੀਬਨ 350 ਭਾਰਤੀਆਂ ਨੂੰ ਜ਼ਮੀਨੀ ਰਸਤੇ ਲਿਆਂਦਾ ਗਿਆ

Friday, May 29, 2020 - 01:11 AM (IST)

ਬੰਗਲਾਦੇਸ਼ ਵਿਚ ਫਸੇ ਤਕਰੀਬਨ 350 ਭਾਰਤੀਆਂ ਨੂੰ ਜ਼ਮੀਨੀ ਰਸਤੇ ਲਿਆਂਦਾ ਗਿਆ

ਢਾਕਾ (ਭਾਸ਼ਾ)- ਕੋਵਿਡ-19 ਲਾਕ ਡਾਊਨ ਦੀ ਵਜ੍ਹਾ ਨਾਲ ਯਾਤਰਾ ਪਾਬੰਦੀਆਂ ਦੇ ਚੱਲਦੇ ਬੰਗਲਾਦੇਸ਼ ਵਿਚ ਫਸੇ 350 ਭਾਰਤੀਆਂ ਦਾ ਇਕ ਸਮੂਹ ਪੂਰਬੀ ਉੱਤਰ ਸਰਹੱਦ ਰਾਹੀਂ ਵੀਰਵਾਰ ਨੂੰ ਵਾਪਸ ਆਪਣੇ ਵਤਨ ਪਰਤਿਆ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਮੈਡੀਕਲ ਦੇ ਵਿਦਿਆਰਥੀ ਹਨ। ਬੰਗਲਾਦੇਸ਼ ਵਿਚ ਫਸੇ ਇਨ੍ਹਾਂ ਭਾਰਤੀਆਂ ਵਿਚ ਜ਼ਿਆਦਾਤਰ ਪੂਰਬੀ ਉੱਤਰ ਦੇ ਵਾਸੀ ਹਨ, ਇ੍ਹਾਂ ਲੋਕਾਂ ਨੇ ਮੇਘਾਲਿਆ, ਅਸਮ ਅਤੇ ਤ੍ਰਿਪੁਰਾ ਨਾਲ ਲੱਗਦੇ ਜਾਂਚ ਕੇਂਦਰਾਂ ਤੋਂ ਸਰਹੱਦ ਪਾਰ ਕਰਕੇ ਭਾਰਤ ਵਿਚ ਐਂਟਰੀ ਕੀਤੀ। ਢਾਕਾ ਵਿਚ ਭਾਰਤ ਦੀ ਹਾਈ ਕਮਿਮਸ਼ਨਰ ਰੀਵਾ ਗਾਂਗੁਲੀ ਦਾਸ ਨੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਸਥਿਤ ਤਿੰਨ ਚੌਕੀਆਂ ਵਿਚੋਂ ਇਕ ਤੋਂ ਵਿਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮਹਾਂਮਾਰੀ ਦੌਰਾਨ ਬੰਗਲਾਦੇਸ਼ ਤੋਂ ਸਾਡੇ ਨਾਗਰਿਕਾਂ ਦੀ ਜ਼ਮੀਨ ਦੇ ਰਸਤੇ ਪਹਿਲੀ ਵਾਪਸੀ ਹੈ।

ਭਾਰਤੀ ਹਾਈ ਕਮਿਸ਼ਨਰ ਨੇ ਅਖੌਰਾ-ਅਗਰਤਲਾ ਜਾਂਚ ਚੌਕੀ ਦਾ ਦੌਰਾ ਕੀਤਾ ਅਤੇ ਤ੍ਰਿਪੁਰਾ ਜਾਣ ਵਾਲੇ ਭਾਰਤੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਮੇਘਾਲਿਆ ਨਾਲ ਲੱਗਦੀ ਦਾਵਕੀ-ਤਮਾਬਿਲ ਸਰਹੱਦੀ ਚੌਕੀ ਅਤੇ ਅਸਮ ਸਰਹੱਦ ਨਾਲ ਲੱਗਦੀ ਸੁਤਰਕਾਂਡੀ-ਸ਼ਿਓਲਾ ਚੌਕੀ ਤੋਂ ਵੀ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ। ਹਾਈ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ। ਤਕਰੀਬਨ 200 ਭਾਰਤੀ ਨਾਗਰਿਕ, ਜਿਸ ਵਿਚ ਜ਼ਿਆਦਾਤਰ ਪੂਰਬੀ ਉੱਤਰੀ ਭਾਰਤ ਤੋਂ ਹਨ, ਅੱਜ ਤਿੰਨ ਜ਼ਮੀਨੀ ਸਰਹੱਦੀ ਚੌਕੀਆਂ (ਦਾਵਕੀ-ਤਮਾਬਿਲ, ਅਗਰਤਲਾ-ਅਖੌਰਾ, ਸੁਤਰਕਾਂਡੀ-ਸ਼ਿਓਲਾ) ਦੇ ਰਸਤੇ ਵਿਚ ਦਾਖਲ ਹੋ ਗਏ ਹਨ।

ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਅਗਰਤਲਾ-ਅਖੌਰਾ ਦਾ ਦੌਰਾ ਕੀਤਾ ਅਤੇ ਵਤਨ ਜਾ ਰਹੇ ਸਾਡੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਭਾਰਤੀ ਹਾਈ ਕਮਿਸ਼ਨਰ ਨੇ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿਚ ਘਰ ਵਾਪਸ ਜਾਣ ਵਾਲੇ ਵਿਦਿਆਰਥੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਈ ਕਮਿਸ਼ਨਰ ਨੇ ਵਤਨ ਵਾਪਸੀ ਦੇ ਇਛੁੱਕ ਭਾਰਤੀਆਂ ਲਈ ਆਪਣੀ ਵੈਬਸਾਈਟ 'ਤੇ ਇਕ ਲਿੰਕ ਸਾਂਝਾ ਕੀਤਾ ਸੀ, ਜਿੱਥੇ ਉਹ ਪਰਤਨ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬੰਗਲਾਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ 8 ਮਈ ਤੋਂ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ, ਪਹਿਲੇ ਪੜਾਅ ਵਿਚ ਏਅਰ ਇੰਡੀਆ ਦੀ ਇਕ ਵਿਸ਼ੇਸ਼ ਉਡਾਣ ਰਾਹੀਂ 168 ਭਾਰਤੀ ਵਿਦਿਆਰਥੀ ਢਾਕਾ ਤੋਂ ਭਾਰਤ ਪਰਤੇ ਸਨ। ਢਾਕਾ ਤੋਂ ਇਹ ਉਡਾਣ ਸ਼੍ਰੀਨਗਰ ਵਿਚ ਉਤਰੀ ਸੀ। ਉਸ ਤੋਂ ਬਾਅਦ ਪੰਜ ਹੋਰ ਉਡਾਣਾਂ ਸੰਚਾਲਿਤ ਹੋਈਆਂ ਹਨ।


author

Sunny Mehra

Content Editor

Related News