ਲਾਇਬੇਰੀਆ ’ਚ ਇਕ ਧਾਰਮਿਕ ਸਮਾਰੋਹ ’ਚ ਮਚੀ ਭੱਜਦੌੜ, ਬੱਚਿਆਂ ਸਮੇਤ 29 ਲੋਕਾਂ ਦੀ ਮੌਤ
Thursday, Jan 20, 2022 - 06:31 PM (IST)
ਮੋਨਰੋਵੀਆ/ਲਾਈਬੇਰੀਆ (ਭਾਸ਼ਾ): ਲਾਇਬੇਰੀਆ ਦੀ ਰਾਜਧਾਨੀ ਮੋਨਰੋਵੀਆ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਇਕ ਧਾਰਮਿਕ ਸਮਾਰੋਹ ਦੌਰਾਨ ਮਚੀ ਭੱਜਦੌੜ ਕਾਰਨ 11 ਬੱਚਿਆਂ ਅਤੇ 1 ਗਰਭਵਤੀ ਔਰਤ ਸਮੇਤ 29 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ Novavax ਟੀਕੇ ਨੂੰ ਦਿੱਤੀ ਮਨਜ਼ੂਰੀ, ਬਣਿਆ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ
ਪੁਲਸ ਦੇ ਬੁਲਾਰੇ ਮੋਸੇਸ ਕਾਰਟਰ ਨੇ ‘ਦਿ ਐਸੋਸੀਏਟਡ ਪ੍ਰੈਸ’ ਨੂੰ ਦੱਸਿਆ ਕਿ ਬੁੱਧਵਾਰ ਰਾਤ 9 ਵਜੇ ਦੇ ਕਰੀਬ ਸਮਾਰੋਹ ਵਿਚ ਸ਼ਾਮਲ ਸੈਂਕੜੇ ਲੋਕਾਂ ’ਤੇ ਚਾਕੂਆਂ ਨਾਲ ਲੈਸ ਅਪਰਾਧੀਆਂ ਦੇ ਇਕ ਗਿਰੋਹ ਨੇ ਹਮਲਾ ਕੀਤਾ, ਜਿਸ ਨਾਲ ਭੱਜਦੌੜ ਮਚ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ
ਇਹ ਘਟਨਾ ਨਿਊ ਕਰੂ ਟਾਊਨ ਨਾਮਕ ਬੀਚ ਇਲਾਕੇ ਵਿਚ ਵਾਪਰੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਰੀਡੈਂਪਸ਼ਨ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਜਾਰਜ ਵੀਆ ਦੇ ਵੀਰਵਾਰ ਯਾਨੀ ਅੱਜ ਘਟਨਾ ਸਥਾਨ ਦਾ ਦੌਰਾ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ: ਵਾਹਗਾ ਸਰਹੱਦ ਨੇੜੇ ਆਪਣਾ ਡਰੀਮ ਪ੍ਰੋਜੈਕਟ ਬਣਾ ਰਹੇ ਹਨ ਇਮਰਾਨ ਖਾਨ, ਪਾਕਿਸਤਾਨੀ ਜਨਤਾ ਨਾਰਾਜ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।