ਸਕਾਟਲੈਂਡ ''ਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ EU ਸੈਟਲਮੈਂਟ ਲਈ ਅਰਜ਼ੀ

Sunday, Jul 04, 2021 - 02:52 PM (IST)

ਸਕਾਟਲੈਂਡ ''ਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ EU ਸੈਟਲਮੈਂਟ ਲਈ ਅਰਜ਼ੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਬ੍ਰੈਗਜ਼ਿਟ ਤੋਂ ਬਾਅਦ ਯੂਰਪੀਅਨ ਯੂਨੀਅਨ (EU) ਦੇ ਲੋਕਾਂ ਦੇ ਰਹਿਣ ਲਈ ਸੈਟਲਮੈਂਟ ਅਰਜ਼ੀ ਦੇਣੀ ਜ਼ਰੂਰੀ ਕੀਤੀ ਗਈ ਹੈ। ਇਸੇ ਜ਼ਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜ਼ੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 300,000 ਈਯੂ ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾ ਹੈ। ਸਰਕਾਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੱਥੇ ਕੁੱਲ 291,000 ਲੋਕਾਂ ਨੇ ਈਯੂ ਸੈਟਲਮੈਂਟ ਯੋਜਨਾ ਲਈ ਅਰਜ਼ੀ ਦਿੱਤੀ ਹੈ। 

ਇਸ ਯੋਜਨਾ ਦੀ ਆਖਰੀ ਤਾਰੀਖ਼ ਬੁੱਧਵਾਰ ਨੂੰ ਖ਼ਤਮ ਹੋ ਗਈ ਹੈ, ਜੋ ਕਿ ਮਾਰਚ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਲਈ ਯੂਕੇ ਵਿੱਚ 6 ਮਿਲੀਅਨ ਤੋਂ ਵੱਧ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 5.1 ਮਿਲੀਅਨ ਨੂੰ ਸੈਟਲਮੈਂਟ ਸਟੇਟਸ ਦਿੱਤਾ ਗਿਆ ਹੈ। ਇਸ ਸਕੀਮ ਦੀ ਅੰਤਿਮ ਤਾਰੀਖ਼ ਤੋਂ ਪਹਿਲਾਂ ਪਿਛਲੇ ਮਹੀਨੇ ਲੱਗਭਗ 40000 ਬਿਨੈ-ਪੱਤਰ ਦਿੱਤੇ ਗਏ ਸਨ ਅਤੇ ਇਸ ਵੇਲੇ ਲੱਗਭਗ 570,00 ਅਰਜ਼ੀਆਂ ਬਕਾਇਆ ਹਨ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਭਾਰਤੀ ਮੂਲ ਦੇ ਹੋਟਲ ਮਾਲਕ ਨੂੰ ਬਹਿਸ 'ਚ ਕਾਲੇ ਮੂਲ ਦੇ ਵਿਅਕਤੀ ਨੇ ਮਾਰੀ ਗੋਲੀ

ਯੂਕੇ ਸਰਕਾਰ ਅਨੁਸਾਰ ਜਿਨ੍ਹਾਂ ਨੇ ਡੈੱਡਲਾਈਨ ਤੋਂ ਪਹਿਲਾਂ ਅਪਲਾਈ ਕੀਤਾ ਸੀ ਉਨ੍ਹਾਂ ਦੇ ਉਦੋਂ ਤੱਕ ਅਧਿਕਾਰ ਸੁਰੱਖਿਅਤ ਹੋਣਗੇ ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ। ਜਿਨ੍ਹਾਂ ਈਯੂ ਲੋਕਾਂ ਨੇ ਆਖਰੀ ਤਾਰੀਖ਼ ਤੱਕ ਇਸ ਯੋਜਨਾ ਲਈ ਅਪਲਾਈ ਨਹੀਂ ਕੀਤਾ, ਉਹਨਾਂ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਕਿਸੇ ਨੂੰ ਵੀ 28 ਦਿਨਾਂ ਦਾ ਨੋਟਿਸ ਜਾਰੀ ਕਰਨ ਦਾ ਅਧਿਕਾਰ ਹੋਵੇਗਾ ਅਤੇ ਉਹ ਇਸ ਯੋਜਨਾ ਲਈ ਯੋਗ ਹੋ ਸਕਦੇ ਹਨ। ਜੇ ਹੋਮ ਆਫ਼ਿਸ ਕਿਸੇ ਅਜਿਹੇ ਯੋਗ ਵਿਅਕਤੀ ਨਾਲ ਮਿਲਦਾ ਹੈ ਜਿਸ ਕੋਲ ਈਯੂ ਸੈਟਲਮੈਂਟ ਦਾ ਦਰਜਾ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ 28 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।


author

Vandana

Content Editor

Related News