ਸਿੰਗਾਪੁਰ ''ਚ ਕੋਰੋਨਾਵਾਇਰਸ ਨਾਲ 250 ਭਾਰਤੀ ਇਨਫੈਕਟਡ: ਭਾਰਤੀ ਹਾਈ ਕਮਿਸ਼ਨ
Friday, Apr 10, 2020 - 07:00 PM (IST)
ਸਿੰਗਾਪੁਰ- ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਥੇ ਤਕਰੀਬਨ 250 ਭਾਰਤੀ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ, ਜਿਹਨਾਂ ਵਿਚੋਂ ਤਕਰੀਬਨ ਅੱਧੇ ਵਿਦੇਸ਼ੀ ਕਰਮਚਾਰੀਆਂ ਦੇ ਅਸਥਾਈ ਰੈਸਟ ਰੂਮਜ਼ ਰਾਹੀਂ ਵਾਇਰਸ ਦੇ ਸੰਪਰਕ ਵਿਚ ਆਏ ਸਨ। ਇਹ ਗਿਣਤੀ ਸਿੰਗਾਪੁਰ ਵਿਚ ਵਾਇਰਸ ਦੇ ਕੇਂਦਰ ਵਜੋਂ ਉਭਰੀ ਹੈ।
ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਪੀਟੀਆਈ ਨੂੰ ਕਿਹਾ ਕਿ ਕੋਵਿਡ-19 ਨਾਲ ਇਨਫੈਕਟਡ ਪਾਏ ਗਏ ਤਕਰੀਬਨ ਸਾਰੇ ਭਾਰਤੀਆਂ ਦੀ ਹਾਲਤ ਸਥਿਰ ਹੈ ਤੇ ਇਸ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਾਇਰਸ ਨਾਲ ਇਨਫੈਕਟਡ ਤਕਰੀਬਨ 250 ਭਾਰਤੀ ਨਾਗਰਿਕਾਂ ਵਿਚ ਕੁਝ ਇਥੋਂ ਦੇ ਸਥਾਈ ਨਿਵਾਸੀ ਹਨ। ਰੋਗੀਆਂ ਵਿਚ ਤਕਰੀਬਨ ਅੱਧੇ ਉਹ ਹਨ ਜੋ ਵਿਦੇਸ਼ੀ ਕਰਮਚਾਰੀਆਂ ਦੇ ਰੈਸਟ ਰੂਮਜ਼ ਰਾਹੀਂ ਸੰਪਰਕ ਵਿਚ ਆਏ ਸਨ। ਇਹ ਗਿਣਤੀ ਡਾਰਮੇਟ੍ਰੀਜ਼ ਦੇਸ਼ ਵਿਚ ਇਸ ਵਾਇਰਸ ਨੂੰ ਫੈਲਾਉਣ ਦੇ ਵੱਡੇ ਕੇਂਦਰ ਦੇ ਤੌਰ 'ਤੇ ਉਭਰੀ ਹੈ। ਵਰਲਡ ਓ ਮੀਟਰ ਮੁਤਾਬਕ ਕੋਰੋਨਾਵਾਇਰਸ ਦੇ ਦੁਨੀਆ ਭਰ ਵਿਚ ਮਾਮਲੇ 16 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਿਹਨਾਂ ਵਿਚੋਂ 96 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 3.6 ਲੱਖ ਲੋਕ ਅਜਿਹੇ ਵੀ ਹਨ ਜਿਹੜੇ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।