ਇਸ ਜੋੜੇ ਨੇ ਕਰਵਾਇਆ ਖਾਸ ਮੈਟਰਨਿਟੀ ਫੋਟੋਸ਼ੂਟ, ਤਸਵੀਰਾਂ ਵਾਇਰਲ

11/23/2017 2:52:41 PM

ਨਿਊਯਾਰਕ (ਬਿਊਰੋ)— ਅਮਰੀਕਾ ਦੇ ਕੈਂਟੁਕੀ ਵਿਚ ਰਹਿਣ ਵਾਲੀ 22 ਸਾਲਾ ਇਆਨਾ ਥਾਮਸ ਅਤੇ ਉਸ ਦੇ ਪਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਆਨਾ ਦਾ ਦੋ ਵਾਰੀ ਗਰਭਪਾਤ ਹੋ ਚੁੱਕਾ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਇਆਨਾ ਫਿਰ ਤੋਂ ਗਰਭਵਤੀ ਹੈ ਅਤੇ ਹੁਣ ਇਹ ਜੋੜਾ ਆਪਣੇ ਬੱਚੇ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ।

PunjabKesari

ਇਸ ਦੌਰਾਨ ਇਸ ਜੋੜੇ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਲਈ ਉਨ੍ਹਾਂ ਨੇ ਫੋਟੋਗ੍ਰਾਫਰ ਰੋਬਰਟ ਮੋਰਟਨ ਨੂੰ ਸੱਦਿਆ ਸੀ।

PunjabKesari

ਇਸ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅਸਲ ਵਿਚ ਇਨ੍ਹਾਂ ਤਸਵੀਰਾਂ ਵਿਚੋਂ ਇਕ ਤਸਵੀਰ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇਆਨਾ ਦਾ ਪਤੀ ਗਰਭਵਤੀ ਹੋਇਆ ਨਜ਼ਰ ਆ ਰਿਹਾ ਹੈ। ਲੋਕਾਂ ਨੇ ਉਨ੍ਹਾਂ ਦੀ ਤਸਵੀਰਾਂ 'ਤੇ ਵੱਖ-ਵੱਖ ਕੁਮੈਂਟ ਕੀਤੇ ਹਨ।


Related News