ਸੁੰਘਣ ਦੀ ਸਮਰਥਾ ਖਤਮ ਹੋਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਮ ਇਲਾਜ ਦੀ ਲੋੜ: ਅਧਿਐਨ

Tuesday, Apr 28, 2020 - 04:46 PM (IST)

ਸੁੰਘਣ ਦੀ ਸਮਰਥਾ ਖਤਮ ਹੋਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਮ ਇਲਾਜ ਦੀ ਲੋੜ: ਅਧਿਐਨ

ਲਾਸ ਏਂਜਲਸ- ਉਹ ਲੋਕ ਜਿਹਨਾਂ ਵਿਚ ਕੋਵਿਡ-19 ਦੇ ਲੱਛਣਾਂ ਦੇ ਰੂਪ ਵਿਚ ਸੁੰਘਣ ਦੀ ਸਮਰਥਾ ਚਲੀ ਜਾਂਦੀ ਹੈ, ਉਹਨਾਂ ਨੂੰ ਘੱਟ ਜਾਂ ਮੱਧਮ ਇਲਾਜ ਦੀ ਲੋੜ ਹੋਵੇਗੀ। ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਮਿਲੀ ਹੈ। ਇਸ ਨਵੇਂ ਅਧਿਐਨ ਨਾਲ ਡਾਕਟਰਾਂ ਨੂੰ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਕਿਸ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਹੈ ਤੇ ਕਿਸ ਨੂੰ ਨਹੀਂ।

ਇਹ ਰਿਸਰਚ 'ਇੰਟਰਨੈਸ਼ਨਲ ਫੋਰਮ ਆਫ ਐਲਰਜੀ ਐਂਡ ਰਾਈਨੋਲਾਜੀ' ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। ਸੁੰਘਣ ਦੀ ਸਮਰਥਾ ਤੇ ਸਵਾਦ ਚਲੇ ਜਾਣ ਨੂੰ ਇਨਫੈਕਸ਼ਨ ਦੇ ਸੰਕੇਤ ਦੇ ਰੂਪ ਵਿਚ ਦੱਸੇ ਜਾਣ ਤੋਂ ਬਾਅਦ ਇਹ ਨਵੀਂ ਰਿਸਰਚ ਕੀਤੀ ਗਈ ਹੈ। ਸੈਨ ਡਿਆਗੋ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੱਸਿਆ ਕਿ ਉਹ ਮਰੀਜ਼ ਜੋ ਸੁੰਘਣ ਦੀ ਸਮਰਥਾ ਚਲੇ ਜਾਣ ਦੀ ਸ਼ਿਕਾਇਤ ਕਰਦੇ ਹਨ, ਉਹਨਾਂ ਲੋਕਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਸੰਭਾਵਨਾ ਲੱਛਣ ਨਾ ਦਿਖਣ ਵਾਲੇ ਲੋਕਾਂ ਦੇ ਮੁਕਾਬਲੇ 10 ਫੀਸਦੀ ਘੱਟ ਹੁੰਦੀ ਹੈ। ਇਸ ਅਧਿਐਨ ਦੇ ਪਹਿਲੇ ਲੇਖਕ ਕੈਰੋਲ ਯਾਨ ਨੇ ਕਿਹਾ ਕਿ ਡਾਕਟਰਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਪਤਾ ਲਾਉਣ ਦੀ ਹੈ ਕਿ ਇਸ ਵਾਇਰਸ ਦੇ ਮਰੀਜ਼ਾਂ ਨੂੰ ਬਿਹਤਰੀਨ ਇਲਾਜ ਕਿਵੇਂ ਦਿੱਤਾ ਜਾਵੇ। ਜੇਕਰ ਉਹਨਾਂ ਵਿਚ ਲੱਛਣ ਨਹੀਂ ਦਿਖਦੇ ਹਨ ਜਾਂ ਉਹਨਾਂ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪਵੇਗੀ? ਹਸਪਤਾਲਾਂ ਦੇ ਲਈ ਇਹ ਸਾਰੇ ਮਹੱਤਵਪੂਰਨ ਪ੍ਰਸ਼ਨ ਹਨ ਤਾਂਕਿ ਉਹ ਲੋੜੀਂਦੇ ਤੇ ਪ੍ਰਭਾਵੀ ਤਰੀਕੇ ਨਾਲ ਮੈਡੀਕਲ ਸੰਸਾਧਨਾਂ ਦੀ ਵਰਤੋਂ ਕਰ ਸਕਣ। 

ਇਸ ਰਿਸਰਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਸੁੰਘਣ ਦੀ ਸਮਰਥਾ ਖਤਮ ਹੋਣ ਨਾਲ ਥੋੜੇ ਇਲਾਜ ਦੀ ਲੋੜ ਪੈ ਸਕਦੀ ਹੈ। ਮੌਜੂਦਾ ਅਧਿਐਨ ਤਿੰਨ ਮਾਰਚ ਤੋਂ 8 ਅਪ੍ਰੈਲ ਦੇ ਵਿਚਾਲੇ ਕੀਤਾ ਗਿਆ। ਇਸ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ 169 ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। 


author

Baljit Singh

Content Editor

Related News