ਆਬੇ ਨੂੰ ਜਾਪਾਨ ਦੇ ਸਰਵਉੱਚ ''ਸਨਮਾਨ'' ਨਾਲ ਕੀਤਾ ਜਾਵੇਗਾ ਸਨਮਾਨਿਤ

Monday, Jul 11, 2022 - 02:59 PM (IST)

ਟੋਕੀਓ (ਵਾਰਤਾ) ਜਾਪਾਨ ਦੀ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਦੇਸ਼ ਦੇ ਸਰਵਉੱਚ ਸਨਮਾਨ 'ਦਿ ਕਲਰ ਆਫ਼ ਦਿ ਸੁਪਰੀਮ ਆਰਡਰ ਆਫ਼ ਦ ਕ੍ਰਾਈਸੈਂਥਮਮ' (The Color of the Supreme Order of the Chrysanthemum) ਨਾਲ ਸਨਮਾਨਿਤ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਪਿੱਛੇ ਛੱਡ 2023 ਤੱਕ ਸਭ ਤੋਂ ਵੱਧ 'ਆਬਾਦੀ' ਵਾਲਾ ਦੇਸ਼ ਬਣ ਜਾਵੇਗਾ ਭਾਰਤ

ਜਾਪਾਨ ਦੇ ਕਿਓਡੋ ਨਿਊਜ਼ ਨੇ ਕੈਬਨਿਟ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਿਗੇਰੂ ਯੋਸ਼ੀਦਾ, ਇਸਾਕੂ ਸੱਤੋ ਅਤੇ ਯਾਸੂਹੀਰੋ ਨਾਕਾਸੋਨੇ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਆਬੇ ਜਾਪਾਨ ਦੇ ਚੌਥੇ ਪ੍ਰਧਾਨ ਮੰਤਰੀ ਹਨ। ਜ਼ਿਕਰਯੋਗ ਹੈ ਕਿ ਆਬੇ ਦੀ 8 ਜੁਲਾਈ ਨੂੰ ਨਾਰਾ 'ਚ ਚੋਣ ਪ੍ਰਚਾਰ ਦੌਰਾਨ ਜਲ ਸੈਨਾ ਦੇ ਇਕ ਸਾਬਕਾ ਫ਼ੌਜੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


Vandana

Content Editor

Related News