ਆਬੇ ਨੇ ਸੰਵਿਧਾਨ ’ਚ ਬਦਲਾਅ ਲਈ ਜਨਮਤ ਸੰਗ੍ਰਹਿ ਕਰਵਾਉਣ ਦੀ ਇੱਛਾ ਪ੍ਰਗਟਾਈ
Monday, Jun 22, 2020 - 02:11 AM (IST)
ਟੋਕੀਓ (ਯੂ. ਐੱਨ. ਆਈ.)–ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਤੰਬਰ 2021 ਤੋਂ ਪਹਿਲਾਂ ਦੇਸ਼ ਦੇ ਸੰਵਿਧਾਨ ’ਚ ਬਦਲਾਅ ਲਿਆਉਣ ਲਈ ਜਨਮਤ ਸੰਗ੍ਰਹਿ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ। ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਦੇ ਰੂਪ ’ਚ ਉਨ੍ਹਾਂ ਦਾ ਕਾਰਜਕਾਲ ਇਸ ਦੌਰਾਨ ਖਤਮ ਹੋ ਰਿਹਾ ਹੈ। ਆਬੇ ਨੇ ਕਾਨੂੰਨੀ ਸਪੱਸ਼ਟਤਾ ਪ੍ਰਦਾਨ ਕਰਨ ਲਈ ਸੰਵਿਧਾਨ ’ਚ ਜਾਪਾਨ ਦੇ ਆਤਮਰੱਖਿਆ ਬਲਾਂ ਦੇ ਅਧਿਕਾਰ ਦੇ ਸੰਦਰਭ ’ਚ ਇਸ ਨੂੰ ਜੋੜਨ ਦੀ ਮੰਗ ਕੀਤੀ ਹੈ।