ਆਸੀਆ ਬੀਬੀ ਜਿਥੇ ਚਾਹੇ ਜਾ ਸਕਦੀ ਹੈ: ਵਿਦੇਸ਼ ਮੰਤਰਾਲੇ
Wednesday, Jan 30, 2019 - 11:51 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਈਸ਼ਨਿੰਦਾ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਬਰੀ ਕੀਤੀ ਗਈ ਆਸੀਆ ਬੀਬੀ ਨੂੰ ਦੇਸ਼ ਜਾਂ ਵਿਦੇਸ਼ 'ਚ ਕਿਤੇ ਵੀ ਜਾਣ ਦਾ ਅਧਿਕਾਰ ਹੈ। ਪ੍ਰਧਾਨ ਜੱਜ ਆਸਿਫ ਸਈਦ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ 47 ਸਾਲਾ ਆਸੀਆ ਨੂੰ ਬਰੀ ਕਰਨ ਦੇ ਖਿਲਾਫ ਅਦਾਲਤ ਦੇ ਫੈਸਲੇ 'ਤੇ ਮੁੜ ਵਿਚਾਰ ਦੀ ਮੰਗ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਪਾਕਿਸਤਾਨ ਦੀ ਇਕ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਆਸੀਆ ਪਾਕਿਸਤਾਨ ਜਾਂ ਵਿਦੇਸ਼ 'ਚ ਕਿਤੇ ਵੀ ਆ-ਜਾ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ ਕਾਨੂੰਨ ਦੀ ਚੋਟੀ ਦੀ ਅਦਾਲਤ ਵਲੋਂ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਜਾ ਚੁੱਕਿਆ ਹੈ।