ਕੋਰੋਨਾਵਾਇਰਸ ਕਾਰਨ ਡਰੇ ਚੀਨੀ ਫੈਂਸ ਦਾ ਆਮਿਰ ਖਾਨ ਨੇ ਵਧਾਇਆ ਹੌਸਲਾ

02/22/2020 9:10:59 PM

ਬੀਜਿੰਗ - ਬਾਲੀਵੁੱਡ ਸੁਪਰ ਸਟਾਰ ਆਮਿਰ ਖਾਨ ਚੀਨ ਵਿਚ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸੰਕਟ ਦੀ ਇਸ ਘਡ਼ੀ ਵਿਚ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰਨ ਦੀ ਸਲਾਹ ਦਿੱਤੀ ਹੈ। ਚੀਨ ਵਿਚ ਕੋਰੋਨਾਵਾਇਰਸ ਕਾਰਨ ਕਰੀਬ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵੀਬੋ ਦੇ ਜ਼ਰੀਏ ਆਮਿਰ ਨੇ ਚੀਨੀ ਫੈਂਸ ਨਾਲ ਕੀਤਾ ਸੰਪਰਕ
ਆਮਿਰ ਖਾਨ '3 ਇਡੀਅਟਸ' ਅਤੇ 'ਦੰਗਲ' ਜਿਹੀਆਂ ਆਪਣੀਆਂ ਫਿਲਮਾਂ ਨੂੰ ਚੀਨ ਵਿਚ ਮਿਲੀ ਵੱਡੀ ਸਫਲਤਾ ਕਾਰਨ ਉਥੇ ਘਰ-ਘਰ ਵਿਚ ਮਸ਼ਹੂਰ ਹੋਏ ਹਨ। ਅਭਿਨੇਤਾ ਵੀਬੋ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਆਪਣੇ ਚੀਨੀ ਫੈਨਸ ਨਾਲ ਸੰਪਰਕ ਵਿਚ ਰਹਿੰਦੇ ਹਨ, ਜੋ ਟਵਿੱਟਰ ਦੇ ਹੀ ਬਰਾਬਰ ਹੈ। ਵੀਬੋ ਅਕਾਊਂਟ 'ਤੇ ਸ਼ੁੱਕਰਵਾਰ ਨੂੰ ਚੀਨੀ ਭਾਸ਼ਾ ਦੇ ਨਾਲ ਇਕ ਵੀਡੀਓ ਸੰਦੇਸ਼ ਪੋਸਟ ਕਰਦੇ ਹੋਏ ਆਖਿਆ ਕਿ ਚੀਨ ਵਿਚ ਮੇਰੇ ਸਾਰੇ ਦੋਸਤਾਂ ਨੂੰ ਨਮਸਕਾਰ। ਜਦੋਂ ਮੈਨੂੰ ਉਥੇ ਕੋਰੋਨਾਵਾਇਰਸ ਦੇ ਫੈਲਣ ਦੇ ਬਾਰੇ ਵਿਚ ਸੁਣਿਆ ਹੈ ਉਦੋਂ ਤੋਂ ਮੈਂ ਬੇਹੱਦ ਚਿੰਤਤ ਹਾਂ। ਉਨ੍ਹਾਂ ਆਖਿਆ ਕਿ ਮੈਂ ਆਪਣੇ ਕੁਝ ਦੋਸਤਾਂ ਦੇ ਸੰਪਰਕ ਵਿਚ ਹਾਂ ਅਤੇ ਤ੍ਰਾਸਦੀ ਨੂੰ ਲੈ ਕੇ ਮੇਰੇ ਦਿਲ ਵਿਚ ਬਹੁਤ ਦੁੱਖ ਹੈ। ਇਸ ਬੀਮਾਰੀ ਕਾਰਨ ਆਪਣੇ ਪਰਿਵਾਰਾਂ ਵਾਲਿਆਂ ਨੂੰ ਖੋਹਣ ਵਾਲਿਆਂ ਦੇ ਪ੍ਰਤੀ ਮੇਰੀ ਹਮਦਰਦੀ ਹੈ।

ਚੀਨ ਵਿਚ ਕੋਰੋਨਾਵਾਇਰਸ ਕਰੀਬ 2300 ਲੋਕਾਂ ਦੀ ਜਾਨ ਲੈ ਚੁੱਕਿਆ
ਚੀਨੀ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੀਨ ਵਿਚ ਕੋਰੋਨਾਵਾਇਰਸ ਕਾਰਨ 109 ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਤੋਂ ਬਾਅਦ ਗਿਣਤੀ ਵਧਾ ਕੇ 2,345 ਹੋ ਗਈ ਹੈ ਜਦਕਿ ਵਾਇਰਸ ਨਾਲ ਪੀਡ਼ਤ ਲੋਕਾਂ ਦੀ ਗਿਣਤੀ ਵਧ ਕੇ ਕਰੀਬ 76 ਹਜ਼ਾਰ ਹੋ ਗਈ ਹੈ। ਅਭਿਨੇਤਾ ਨੇ ਆਖਿਆ ਹੈ ਕਿ ਮੈਂ ਜਾਣਦਾ ਹਾਂ ਕਿ ਇਹ ਬੇਹੱਦ ਮੁਸ਼ਕਿਲ ਭਰਿਆ ਸਮਾਂ ਹੈ। ਮੈਨੂੰ ਯਕੀਨ ਹੈ ਕਿ ਪ੍ਰਸ਼ਾਸਨ ਇਸ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਇਸ ਸਮੇਂ ਸਭ ਤੋਂ ਬਿਹਤਰ ਅਸੀਂ ਇਹੀ ਕਰ ਸਕਦੇ ਹਾਂ ਕਿ ਆਪਣਾ ਧਿਆਨ ਰੱਖੀਏ, ਸਾਵਧਾਨੀ ਵਰਤੀਏ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਨ ਕਰੀਏ। ਉਨ੍ਹਾਂ ਅੱਗੇ ਆਖਿਆ ਕਿ ਮੈਂ ਉਮੀਦ ਅਤੇ ਪ੍ਰਾਥਨਾ ਕਰਦਾ ਹਾਂ ਕਿ ਚੀਨ ਵਿਚ ਚੀਜ਼ਾਂ ਬਹੁਤ ਆਮ ਹੋ ਜਾਣ। ਸੰਕਟ ਦੀ ਇਸ ਘਡ਼ੀ ਵਿਚ ਮੇਰੀਆਂ ਦੁਆਵਾਂ ਤੁਹਾਡੇ ਸਾਰਿਆਂ ਨਾਲ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ, ਖਿਆਲ ਰੱਖੋਂ। ਸੁਰੱਖਿਅਤ ਅਤੇ ਸਿਹਤਮੰਦ ਰਹੋ।


Khushdeep Jassi

Content Editor

Related News