ਮੈਲਬੌਰਨ ਤੋਂ ਆਈ ਮੰਦਭਾਗੀ ਖ਼ਬਰ, ਅਮਲੋਹ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

Tuesday, Nov 01, 2022 - 04:40 PM (IST)

ਮੈਲਬੌਰਨ ਤੋਂ ਆਈ ਮੰਦਭਾਗੀ ਖ਼ਬਰ, ਅਮਲੋਹ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋ ਮੈਲਬੌਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਦੇ ਵਸਨੀਕ ਰਣਦੀਪ ਸਿੰਘ ਮਾਂਗਟ ਰਿੱਕੀ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਾਲਾਂਕਿ ਡਾਕਟਰਾਂ ਵਲੋਂ ਰਣਦੀਪ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਰਣਦੀਪ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਮਾਂਗਟ, ਦੋ ਬੇਟੀਆਂ- ਰੁਹਾਣੀ (12) ਤੇ ਰੌਣਕ (8) ਤੇ ਬੇਟਾ ਰਣਫਤਿਹ (5) ਨੂੰ ਛੱਡ ਗਿਆ ਹੈ। ਰਣਦੀਪ ਪੰਜਾਬ ਦੀ ਅਮਲੋਹ ਤਹਿਸੀਲ ਦੇ ਪਿੰਡ ਲਾਡਪੁਰ ਦਾ ਜੰਮਪਲ ਸੀ ਤੇ ਕਰੀਬ 14 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸ਼ਿਕਾਗੋ 'ਚ ਹੇਲੋਵੀਨ ਰਾਤ ਨੂੰ ਗੋਲੀਬਾਰੀ, ਤਿੰਨ ਬੱਚਿਆਂ ਸਮੇਤ 14 ਲੋਕ ਜ਼ਖ਼ਮੀ

ਰਣਦੀਪ ਪੰਜਾਬੀ ਭਾਈਚਾਰੇ ਦਾ ਜਾਣਿਆ ਪਛਾਣਿਆ ਚਿਹਰਾ ਸੀ। ਰਣਦੀਪ ਪੇਸ਼ੇ ਵਜੋਂ ਟਰੱਕਾਂ ਦੇ ਕਾਰੋਬਾਰ ਨਾਲ ਸਬੰਧਤ ਸੀ ਅਤੇ  ਜਾਣਕਾਰਾਂ ਮੁਤਾਬਕ ਬਹੁਤ ਮਿਲਾਪੜੇ ਸੁਭਾਅ ਵਾਲਾ ਇਨਸਾਨ ਸੀ। ਦੁੱਖ ਦੀ ਇਸ ਘੜੀ ਵਿੱਚ ਰਣਦੀਪ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਗੋਫੰਡ 'ਤੇ ਇੱਕ ਮੁਹਿੰਮ ਵੀ ਚਲਾਈ ਗਈ ਹੈ ਤਾਂ ਜੋ ਉਸ ਦੇ ਪਰਿਵਾਰ ਨੂੰ ਆਰਥਿਕ ਪੱਖੋਂ ਕੁਝ ਸਹਾਇਤ ਮਿਲ ਸਕੇ। ਰਣਦੀਪ ਦੀ ਬੇਵਕਤੀ ਮੌਤ 'ਤੇ ਪੰਜਾਬੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News