ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ
Sunday, Nov 05, 2023 - 04:53 PM (IST)
ਗੁਰਦਾਸਪੁਰ (ਵਿਨੋਦ) : ਬੀਤੇ ਦਿਨ ਸੋਮਵਾਰ ਨੂੰ ਪਾਕਿਸਤਾਨ ਦੇ ਕੋਹਿਸਤਾਨ ਇਲਾਕੇ ਵਿਚ ਕੱਟੜਪੰਥੀ ਮੌਲਵੀਆਂ ਦੇ 12 ਮੈਂਬਰੀ ਸਮੂਹ ਨੇ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਵਿਆਹੁਤਾ ਔਰਤ ਨੂੰ ਕਿਸੇ ਅਜਨਬੀ ਨਾਲ ਦੇਖਿਆ ਗਿਆ ਤਾਂ ਉਸ ਨੂੰ ਇਲਾਕੇ ਵਿਚੋਂ ਕੱਢ ਦਿੱਤਾ ਜਾਵੇਗਾ। ਜੇਕਰ ਕੋਈ ਔਰਤ ਅਣਵਿਆਹੀ ਹੈ ਤਾਂ ਉਸ ਦੇ ਨਾਲ ਜੋ ਮਰਦ ਦਿਖਾਈ ਦੇਵੇਗਾ ਉਸ ਨਾਲ ਵਿਆਹ ਕਰਨਾ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਐਲਾਨ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਕੋਹਿਸਤਾਨ ਖੇਤਰ ਦੇ ਇੱਕ ਮੌਲਵੀ ਨੇ ਆਪਣੇ ਆਪ ਨੂੰ ਮੌਲਾਨਾ ਕਰੀਮਦਾਦ ਦੱਸਦਿਆਂ ਆਪਣੇ ਫੇਸਬੁੱਕ ਅਕਾਊਂਟ ’ਤੇ ਵੀ ਇਹੀ ਫੈਸਲਾ ਪੋਸਟ ਕੀਤਾ ਅਤੇ ਦਾਅਵਾ ਕੀਤਾ ਕਿ ਇਸ ਫੈਸਲੇ ਬਾਰੇ ਸਥਾਨਕ ਥਾਣਾ ਇੰਚਾਰਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਮੌਲਵੀ ਕਰੀਮਦਾਦ ਨੇ ਕਿਹਾ ਕਿ ਅਸੀਂ ਕੋਹਿਸਤਾਨ ਵਿੱਚ ਗੈਰ-ਧਾਰਮਿਕ ਗਤੀਵਿਧੀਆਂ ਦਾ ਸਮਰਥਨ ਨਹੀਂ ਕਰ ਸਕਦੇ ਅਤੇ ਗੈਰ-ਲਾਭਕਾਰੀ ਸੰਸਥਾ ਵਿੱਚ ਕੰਮ ਕਰਨ ਵਾਲੀਆਂ ਇਹ ਔਰਤਾਂ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਸਾਡੇ ਰੀਤੀ-ਰਿਵਾਜਾਂ ਦੀ ਉਲੰਘਣਾ ਕਰ ਰਹੀਆਂ ਹਨ।ਜੇਕਰ ਉਹ ਧਾਰਮਿਕ ਕਾਨੂੰਨਾਂ ਅਧੀਨ ਕੰਮ ਕਰਦੇ ਹਨ, ਤਾਂ ਅਸੀਂ ਉਨ੍ਹਾਂ ਦੀ ਰੱਖਿਆ ਅਤੇ ਸਮਰਥਨ ਕਰਾਂਗੇ। ਪਰ ਸਾਡੇ ਰੀਤੀ-ਰਿਵਾਜਾਂ ਦੀ ਉਲੰਘਣਾ, ਜਿਨ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ
ਐੱਨ.ਜੀ.ਓ ਦੀਆਂ ਔਰਤਾਂ ਜੋ ਸਾਡੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ, ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕੋਹਿਸਤਾਨ ਛੱਡਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ, ਅਸੀਂ ਜਾਂ ਤਾਂ ਉਨ੍ਹਾਂ ਨੂੰ ਹਟਾਉਣ ਲਈ ਕਦਮ ਚੁੱਕ ਸਕਦੇ ਹਾਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਉਨ੍ਹਾਂ ਨੂੰ ਵਿਆਹ ਦੀ ਸਹੂਲਤ ਦੇ ਸਕਦੇ ਹਾਂ। ਇਕ ਹੋਰ ਧਾਰਮਿਕ ਆਗੂ ਮੌਲਾਨਾ ਫਜ਼ਲ ਵਹਾਬ ਨੇ ਦਾਅਵਾ ਕੀਤਾ ਕਿ ਇਹ ਫੈਸਲਾ ਕੋਹਿਸਤਾਨ ਦੇ ਸਾਰੇ ਉਲੇਮਾਂ ਨੇ ਸਰਬਸੰਮਤੀ ਨਾਲ ਲਿਆ ਹੈ। ਦੂਜੇ ਪਾਸੇ ਕੋਹਿਸਤਾਨ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ੋਰ ਦੇ ਕੇ ਕਿਹਾ ਕਿ ਮੌਲਵੀਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਇਹ ਫ਼ੈਸਲਾ ਲਿਆ ਹੈ। ਉਸ ਨੇ ਕਿਹਾ ਕਿ ਗੈਰ-ਲਾਭਕਾਰੀ ਸੰਸਥਾ ਅੱਠ ਮਹੀਨਿਆਂ ਤੋਂ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਮੌਲਵੀਆਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਇੰਝ ਲੱਗਦਾ ਹੈ ਕਿ ਇਹ ਬਲੈਕਮੇਲ ਦਾ ਇੱਕ ਰੂਪ ਹੈ ਅਤੇ ਹੋਰ ਕੁਝ ਨਹੀਂ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8