ਹੈਰਾਨੀਜਨਕ! 28 ਸਾਲ ਦੀ ਉਮਰ ਤੱਕ 9 ਬੱਚਿਆਂ ਦੀ ਮਾਂ ਬਣੀ ਔਰਤ, ਲੋਕ ਕਰ ਰਹੇ ਟਰੋਲ

03/17/2023 11:49:50 AM

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ 28 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ 9 ਬੱਚਿਆਂ ਨੂੰ ਜਨਮ ਦਿੱਤਾ। ਅਮਰੀਕਾ ਦੇ ਲਾਸ ਵੇਗਾਸ 'ਚ 39 ਸਾਲਾ ਕੋਰਾ ਡਿਊਕ ਆਪਣੇ 42 ਸਾਲਾ ਪਤੀ ਆਂਦਰੇ ਡਿਊਕ ਨਾਲ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ ਕਿਉਂਕਿ 28 ਸਾਲ ਦੀ ਉਮਰ ਤੱਕ ਉਸ ਦੇ 9 ਬੱਚੇ ਹੋ ਗਏ ਸਨ। ਸਭ ਤੋਂ ਅਜੀਬ ਗੱਲ ਇਹ ਹੈ ਕਿ ਉਹ ਲਗਾਤਾਰ 10 ਸਾਲਾਂ ਤੋਂ ਗਰਭਵਤੀ ਸੀ। ਅੱਜ ਦੇ ਸਮੇਂ 'ਚ ਜਿੱਥੇ ਔਰਤਾਂ ਬੱਚੇ ਪੈਦਾ ਕਰਨ ਤੋਂ ਬਾਅਦ ਆਪਣੇ ਫਿਗਰ ਨੂੰ ਲੈ ਕੇ ਫਿਕਰਮੰਦ ਰਹਿੰਦੀਆਂ ਹਨ, ਉੱਥੇ ਹੀ ਕਈ ਵਾਰ ਉਹ ਮਾਂ ਨਹੀਂ ਬਣਨਾ ਚਾਹੁੰਦੀਆਂ ਪਰ ਕੋਰਾ ਨੇ 9 ਬੱਚੇ ਹੋਣ ਦੇ ਬਾਵਜੂਦ ਵੀ ਆਪਣੀ ਫਿਗਰ ਨੂੰ ਚੰਗੀ ਤਰ੍ਹਾਂ ਬਰਕਰਾਰ ਰੱਖਿਆ ਹੈ।

ਲਗਾਤਾਰ 12 ਸਾਲ ਰਹੀ ਗਰਭਵਤੀ 

PunjabKesari

ਦਰਅਸਲ ਕੋਰਾ ਜਿਮ ਵਿੱਚ ਬਹੁਤ ਸਮਾਂ ਬਿਤਾਉਂਦੀ ਹੈ ਅਤੇ ਭਾਰੀ ਵਜ਼ਨ ਵੀ ਚੁੱਕਦੀ ਹੈ, ਜਿਸ ਕਾਰਨ ਉਸਨੇ ਇੱਕ ਜਵਾਨ ਔਰਤ ਦੀ ਤਰ੍ਹਾਂ ਆਪਣੀ ਸਿਹਤ ਬਣਾਈ ਰੱਖੀ ਹੈ। ਕਈ ਵਾਰ ਲੋਕ ਉਸ ਨੂੰ ਆਪਣੇ ਬੱਚਿਆਂ ਦੀ ਵੱਡੀ ਭੈਣ ਵੀ ਸਮਝਦੇ ਹਨ। ਸਾਲ 2000 ਵਿੱਚ ਜਦੋਂ ਉਹ 16 ਸਾਲ ਦੀ ਸੀ, ਉਹ ਪਹਿਲੀ ਵਾਰ ਗਰਭਵਤੀ ਹੋਈ ਅਤੇ ਉਸਨੇ ਸਾਲ 2001 ਵਿੱਚ ਆਪਣੀ ਵੱਡੀ ਬੇਟੀ ਐਲਿਜ਼ਾ ਨੂੰ ਜਨਮ ਦਿੱਤਾ। ਫਿਰ 2 ਸਾਲ ਬਾਅਦ ਉਸ ਨੇ ਆਪਣੀ ਦੂਜੀ ਬੇਟੀ ਸ਼ੀਨਾ ਨੂੰ ਜਨਮ ਦਿੱਤਾ। ਸਾਲ 2004 'ਚ ਉਸ ਨੇ ਤੀਜੀ ਬੇਟੀ ਨੂੰ ਜਨਮ ਦਿੱਤਾ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। 2005 ਤੋਂ ਉਸਦੀ ਮਾਂ ਬਣਨ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਉਸਨੇ ਜਹਾਂ, ਕੈਰੋ, ਸਾਈਆ ਅਵੀ, ਰੋਮਾਨੀ ਅਤੇ ਤਹਿਜ ਨੂੰ ਜਨਮ ਦਿੱਤਾ। ਉਸ ਦਾ ਸਭ ਤੋਂ ਛੋਟਾ ਬੱਚਾ ਇਸ ਸਮੇਂ 10 ਸਾਲ ਦਾ ਹੈ।

 

 
 
 
 
 
 
 
 
 
 
 
 
 
 
 
 

A post shared by Kora Duke 🇮🇳 (@mzkora)

ਪੜ੍ਹੋ ਇਹ ਅਹਿਮ ਖ਼ਬਰ-ਦੋ ਨਾਬਾਲਗ ਵਿਦਿਆਰਥਣਾਂ ਨੇ 12 ਸਾਲ ਦੀ ਕੁੜੀ ਦਾ ਕੀਤਾ ਕਤਲ, 30 ਵਾਰ ਮਾਰਿਆ ਚਾਕੂ 

4 ਲੱਖ ਤੋਂ ਵੱਧ ਫਾਲੋਅਰਜ਼

PunjabKesari

ਇੰਸਟਾਗ੍ਰਾਮ 'ਤੇ 4 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਉਹ ਅਕਸਰ ਆਪਣੇ ਪਰਿਵਾਰ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਇਕ ਵੀਡੀਓ 'ਚ ਦੱਸਿਆ ਕਿ ਉਹ ਲਗਾਤਾਰ 10 ਸਾਲਾਂ ਤੋਂ ਗਰਭਵਤੀ ਸੀ, ਜਿਸ 'ਤੇ ਲੋਕਾਂ ਨੇ ਉਸ ਨੂੰ ਕਾਫੀ ਟ੍ਰੋਲ ਕੀਤਾ ਸੀ। ਹਾਲਾਂਕਿ, ਉਸ ਨੂੰ ਲੋਕਾਂ ਦੇ ਟ੍ਰੋਲਿੰਗ 'ਤੇ ਕੋਈ ਇਤਰਾਜ਼ ਨਹੀਂ ਹੈ। ਆਪਣੇ ਆਖ਼ਰੀ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਟਿਊਬਲ ਲਾਈਗੇਸ਼ਨ ਸਰਜਰੀ ਕਰਵਾਈ ਗਈ ਤਾਂ ਜੋ ਹੁਣ ਉਹ ਦੁਬਾਰਾ ਮਾਂ ਨਹੀਂ ਬਣ ਸਕੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News