ਵੱਡੀ ਵਾਰਦਾਤ : ਬੱਸ ’ਚ ਸਵਾਰ ਯਾਤਰੀਆਂ ’ਤੇ ਮਹਿਲਾ ਨੇ ਕੀਤਾ ਚਾਕੂ ਹਮਲਾ
Saturday, Aug 31, 2024 - 02:09 PM (IST)
ਜਰਮਨੀ - ਪੱਛਮੀ ਜਰਮਨੀ ’ਚ ਇਕ ਤਿਉਹਾਰ ਵੱਲ ਜਾ ਰਹੀ ਬੱਸ 'ਤੇ ਚਾਕੂ ਨਾਲ ਕੀਤੇ ਗਏ ਹਮਲੇ ’ਚ 6 ਲੋਕ ਜ਼ਖਮੀ ਹੋਣ ਤੋਂ ਬਾਅਦ ਪੁਲਸ ਨੇ 32 ਸਾਲਾ ਇਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਦੇ ਕਹਿਣ ਅਨੁਸਾਰ ਮਹਿਲਾ ਕੋਲੋਂ ਸਿਆਸੀ ਜਾਂ ਧਾਰਮਿਕ ਮਕਸਦ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਸ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਕਿਹਾ ਕਿ ਹਮਲੇ ’ਚ ਜ਼ਖਮੀ ਹੋਏ ਲੋਕਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਇਹ ਹਮਲਾ ਕੋਲੋਨੇ ਦੇ ਪੂਰਬ ’ਚ ਸੀਗੇਨ ਵਿਖੇ ਸ਼ਾਮ ਦੇ 7.40 ਵਜੇ ਹੋਇਆ ਸੀ ਜਿਸ ਦੌਰਾਨ ਬੱਸ ’ਚ ਲਗਭਗ 40 ਲੋਕ ਸਵਾਰ ਸਨ। ਪੁਲਸ ਅਤੇ ਵਕੀਲਾਂ ਨੇ ਕਿਹਾ ਕਿ ਜ਼ਖਮੀ ਹੋਏ 6 ਲੋਕਾਂ ਦੀ ਉਮਰ 16 ਤੋਂ 30 ਸਾਲ ਦੇ ਲਗਭਗ ਸੀ ਅਤੇ ਸਾਰੇ ਇਕ ਹੀ ਹਲਕੇ ਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਸ਼ਨੀਵਾਰ ਸਵੇਰ ਤੱਕ, ਉਨ੍ਹਾਂ ’ਚੋਂ 3 ਬਾਹਰੀ ਮਰੀਜ਼ਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਛੱਡ ਗਏ ਸਨ ਅਤੇ ਸਥਾਨਕ ਅਧਿਕਾਰੀਆਂ ਨੇ ਤਿਉਹਾਰ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਸੋਲਿੰਗਨ ਸ਼ਹਿਰ ਦੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਇਕ ਹਫਤੇ ਬਾਅਦ ਵਾਪਰਿਆ। ਸੋਲਿੰਗਨ ਉੱਤਰੀ ਰਾਇਨ-ਵੇਸਫੇਲੀਆ ਸੂਬੇ ਦਾ ਹੀ ਇਕ ਸ਼ਹਿਰ ਹੈ। ਇਸ ਹਮਲੇ ’ਚ ਸੀਰੀਆ ਦੇ ਇਕ ਸ਼ੱਕੀ ਇਸਲਾਮੀ ਕੱਟੜਪੰਥੀ ’ਤੇ 3 ਲੋਕਾਂ ਦੀ ਹੱਤਿਆ ਕਰਨ ਅਤੇ 8 ਹੋਰਨਾਂ ਨੂੰ ਜ਼ਖਮੀ ਕਰਨ ਦਾ ਦੋਸ਼ ਹੈ। ਪੁਲਸ ਨੇ ਕਿਹਾ ਕਿ ਸੀਗੇਨ ’ਚ ਗ੍ਰਿਫਤਾਰ ਕੀਤੀ ਗਈ ਔਰਤ ਇਕ ਜਰਮਨ ਨਾਗਰਿਕ ਸੀ ਜਿਸ ਦੀ ਕੋਈ ਪ੍ਰਵਾਸੀ ਜੜ੍ਹ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।