ਚੀਨ ਵਿਚ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਦਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ

Tuesday, Dec 19, 2017 - 03:27 PM (IST)

ਚੀਨ ਵਿਚ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਦਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਬੀਜਿੰਗ (ਏਜੰਸੀ)- ਇਥੋਂ ਦੀ ਇਕ ਭੀੜ-ਭਾੜ ਵਾਲੀ ਗਲੀ ’ਚੋਂ ਇਕ ਸਕੂਲ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਲੈ ਜਾਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਉਥੇ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਨੂੰ ਪੁਲਸ ਸਬੂਤ ਦੇ ਆਧਾਰ ’ਤੇ ਖੰਗਾਲ ਰਹੀ ਹੈ ਤਾਂ ਜੋ ਅਗਵਾਕਾਰਾਂ ਬਾਰੇ ਕੋਈ ਸੁਰਾਗ ਮਿਲ ਸਕੇ।
ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 11 ਦਸੰਬਰ ਨੂੰ ਝੇਜਿਆਂਗ ਸੂਬੇ ਦੇ ਤਾਇਜ਼ੂ ਸ਼ਹਿਰ ਵਿਚ ਵਾਪਰੀ ਸੀ। ਲਾਲ ਜੈਕਟ ਪਹਿਨੇ ਇਕ ਲੜਕੀ ਜੋ ਆਪਣੀ ਕਲਾਸ ਤੋਂ ਬਾਅਦ ਘਰ ਜਾ ਰਹੀ ਸੀ, ਉਹ ਅਗਵਾਕਾਰਾਂ ਤੋਂ ਬਿਲਕੁਲ ਬੇਖਬਰ ਸੀ। ਅਗਵਾਕਾਰ ਲੜਕੀ ਨੂੰ ਇਕ ਮਿੰਨੀਵੈਨ ਵਿਚ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਲੜਕੀ ਉਸ ਦਾ ਵਿਰੋਧ ਕਰਦੀ ਹੈ ਅਤੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੀ ਹੈ। ਅਗਵਾਕਾਰ ਪੂਰੇ ਜ਼ੋਰ ਨਾਲ ਲੜਕੀ ਨੂੰ ਵੈਨ ਅੰਦਰ ਧਕੇਲ ਦਿੰਦਾ ਹੈ ਅਤੇ ਦਰਵਾਜ਼ਾ ਬੰਦ ਕਰ ਲੈਂਦਾ ਹੈ। ਇਸ ਘਟਨਾ ਤੋਂ ਬਾਅਦ ਕੁਝ ਲੋਕ ਵੈਨ ਨੇੜੇ ਆਉਂਦੇ ਹਨ ਪਰ ਜਦੋਂ ਤੱਕ ਉਹ ਕੁਝ ਕਰਦੇ ਡਰਾਈਵਰ ਵੈਨ ਭਜਾ ਲੈਂਦਾ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਵੈਨ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ ਤਾਂ ਜੋ ਲੜਕੀ ਬਾਰੇ ਪਤਾ ਲਗਾਇਆ ਜਾ ਸਕੇ।


Related News