ਇੰਡੋਨੇਸ਼ੀਆ 'ਚ ਲੱਗੇ ਜਬਰਦਸ਼ਤ ਭੂਚਾਲ ਦੇ ਝਟਕੇ, ਸੁਨਾਮੀ ਦੀ ਚਿਤਾਵਨੀ ਜਾਰੀ
Sunday, Jul 07, 2019 - 10:00 PM (IST)

ਜਕਾਰਤਾ - ਇੰਡੋਨੇਸ਼ੀਆ ਦੇ ਤੱਟ 'ਤੇ 6.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕਰਨੀ ਪਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸੁਲਾਵੇਸੀ ਅਤੇ ਉੱਤਰ ਮਲੁਕੂ ਵਿਚਾਲੇ ਮੋਲੁੱਕਾ ਸਾਗਰ 'ਚ ਸਥਿਤ ਸੀ।
ਭੂਚਾਲ ਦਾ ਕੇਂਦਰ ਜ਼ਮੀਨ ਤੋਂ 24 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ। ਇੰਡੋਨੇਸ਼ੀਆ ਦੀ ਜਿਓਫਿਜ਼ੀਕਸ ਏਜੰਸੀ ਨੇ ਆਲੇ-ਦੁਆਲੇ ਦੀ ਤੱਟੀ ਭਾਈਰਾਚਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।