ਅਮਰੀਕਾ ''ਚ ਟ੍ਰਾਂਸਜੈਂਡਰ ਮਰਦ ਨੇ ਦਿੱਤਾ ਬੱਚੇ ਨੂੰ ਜਨਮ
Saturday, Mar 09, 2019 - 11:13 PM (IST)

ਨਿਊਯਾਰਕ— ਅਮਰੀਕਾ ਦੇ ਇਕ ਟ੍ਰਾਂਸਜੈਂਡਰ ਮਰਦ ਨੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਇਸਤਰੀ ਤੋਂ ਮਰਦ ਬਣਨ ਦੀ ਪ੍ਰਕਿਰਿਆ ਦੌਰਾਨ ਗਰਭਧਾਰਨ ਅਤੇ ਫਿਰ ਬੱਚੇ ਨੂੰ ਜਨਮ ਦੇਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਰਿਹਾ। ਹਾਲ ਹੀ 'ਚ ਅਮਰੀਕਾ ਦੇ ਰਹਿਣ ਵਾਲੇ ਵਾਇਲੀ ਸਿੰਪਸਨ ਨੇ ਆਪਣੇ ਬੱਚੇ ਦੇ 6 ਮਹੀਨੇ ਦਾ ਹੋਣ 'ਤੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ।
28 ਸਾਲਾ ਦੇ ਵਾਇਲੀ ਸਿੰਪਸਨ ਅਮਰੀਕਾ ਦੇ ਟੈਕਸਾਸ 'ਚ ਆਪਣੇ ਪਾਰਟਨਰ ਸਟੀਫਨ ਗੈਥ ਨਾਲ ਰਹਿੰਦਾ ਹੈ। 21 ਸਾਲ ਦੀ ਉਮਰ 'ਚ ਉਸ ਨੇ ਕੁੜੀ ਤੋਂ ਮੁੰਡਾ ਬਣਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ। ਇਸ ਵਿਚ ਜਦੋਂ ਉਸ ਦੇ ਪੀਰੀਅਡਸ ਆਉਣੇ ਬੰਦ ਹੋ ਗਏ ਤਾਂ ਡਾਕਟਰਾਂ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਹੁਣ ਉਹ ਕਦੀ ਮਾਂ ਨਹੀਂ ਬਣ ਸਕੇਗੀ। ਪਰ ਫਰਵਰੀ 2018 'ਚ ਜਦੋਂ ਉਸ ਨੂੰ ਪਤਾ ਲੱਗਾ ਕਿ ਟੈਸਟੋਸਟੇਰਾਨ ਥੈਰੇਪੀ ਦੇ ਬਾਅਦ ਵੀ ਉਹ ਗਰਭਵਤੀ ਹੈ ਤਾਂ ਉਹ ਹੈਰਾਨ ਰਹਿ ਗਿਆ। ਵਾਇਲੀ ਹੁਣ ਤੱਕ ਆਪਣੀਆਂ ਬ੍ਰੈਸਟ ਵੀ ਹਟਵਾ ਚੁੱਕਾ ਸੀ।