ਸਾਲਾਨਾ ਛੁੱਟੀ ਦੇ ਮੌਕੇ 'ਤੇ ਸਟੇਡੀਅਮ 'ਚ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀ

Saturday, Oct 21, 2023 - 09:06 AM (IST)

ਨੈਰੋਬੀ (ਭਾਸ਼ਾ)- ਕੀਨੀਆ ਵਿੱਚ ਸਾਲਾਨਾ ਜਨਤਕ ਛੁੱਟੀ ਦੇ ਮੌਕੇ ਇੱਕ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਮਚੀ ਭੱਜ-ਦੌੜ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਭੱਜ-ਦੌੜ ਉਦੋਂ ਹੋਈ, ਜਦੋਂ ਹਜ਼ਾਰਾਂ ਲੋਕ ਪੱਛਮੀ ਕੀਨੀਆ ਦੇ ਕੇਰੀਚੋ ਸਟੇਡੀਅਮ ਦੇ ਅੰਦਰ ਜਾਣ ਦੀ ਕੋਸ਼ਿਸ਼ ਵਿਚ ਧੱਕਾ-ਮੁੱਕੀ ਕਰ ਰਹੇ ਸਨ। ਇਸ ਸਟੇਡੀਅਮ ਵਿੱਚ ਇਸ ਸਾਲ ਦੇ ‘ਮਾਸ਼ੂਜਾ ਦਿਵਸ’ ਦਾ ਆਯੋਜਨ ਕੀਤਾ ਜਾਣਾ ਸੀ। ਸਵਾਹਿਲੀ ਭਾਸ਼ਾ ਵਿੱਚ ‘ਹੀਰੋਜ਼ ਡੇਅ’ ਨੂੰ ‘ਮਾਸ਼ੂਜਾ ਦਿਵਸ’ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਦੋਸ਼ਾਂ 'ਤੇ ਵਿਦੇਸ਼ ਮੰਤਰਾਲਾ ਦਾ ਠੋਕਵਾਂ ਜਵਾਬ, ਕਿਹਾ- 'ਜੋ ਕੀਤਾ ਵਿਆਨਾ ਸੰਧੀ ਮੁਤਾਬਕ ਕੀਤਾ'

PunjabKesari

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਸਥਾਨ 'ਤੇ ਮੌਜੂਦ ਇੱਕ ਸਥਾਨਕ ਮੀਡੀਆ ਕੈਮਰਾਮੈਨ ਫੇਸਟਸ ਕਿਰੂਈ ਮੁਤਾਬਕ "ਇਹ ਨਰਕ ਵਰਗਾ ਦ੍ਰਿਸ਼ ਸੀ। ਲੋਕ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬਾਰਿਸ਼ ਕਾਰਨ ਉਹ ਚਿੱਕੜ ਵਿੱਚ ਫਸ ਗਏ ਅਤੇ ਲੋਕ ਇੱਕ-ਦੂਜੇ ਦੇ ਉੱਪਰ ਡਿੱਗਣ ਲੱਗੇ।'' ਉਨ੍ਹਾਂ ਕਿਹਾ, ''ਲੋਕਾਂ ਦੀਆਂ ਜੁੱਤੀਆਂ ਚਿੱਕੜ ਵਿੱਚ ਫਸ ਗਈਆਂ ਸਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।''

ਇਹ ਵੀ ਪੜ੍ਹੋ: ਕੈਨੇਡੀਅਨ ਵਿਦੇਸ਼ ਮੰਤਰੀ ਦਾ ਦਾਅਵਾ, ਨਿੱਝਰ ਦੇ ਕਤਲ ਸਬੰਧੀ ਭਾਰਤੀ ਅਧਿਕਾਰੀਆਂ ਨੂੰ ਪੇਸ਼ ਕੀਤੇ ਸਨ ਸਬੂਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News