ਚੀਨ ਦੇ DeepSeek ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ, ਦੁਨੀਆ ਭਰ ਦੀ Stock Market ''ਚ ਮਚੀ ਹਾਹਾਕਾਰ

Monday, Jan 27, 2025 - 09:32 PM (IST)

ਚੀਨ ਦੇ DeepSeek ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ, ਦੁਨੀਆ ਭਰ ਦੀ Stock Market ''ਚ ਮਚੀ ਹਾਹਾਕਾਰ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਦੇ ਨਾਲ ਕਾਰੋਬਾਰੀ ਤਣਾਅ ਵਧਣ ਦੇ ਖਦਸ਼ੇ ਵਿਚਕਾਰ ਇਕ ਮੋਰਚੇ 'ਤੇ ਫਿਲਹਾਲ ਚੀਨ ਅੱਗੇ ਨਿਕਲ ਗਿਆ ਹੈ। 

ਚੀਨ ਦੇ ਡੀਪਸੀਕ (DeepSeek) ਦੇ ਇਕ ਏ.ਆਈ. ਮਾਡਲ ਨੇ ਅਮਰੀਕੀ ਬਾਜ਼ਾਰ ਨੂੰ ਹਿਲਾ ਦਿੱਤਾ। ਏਸ਼ੀਆਈ ਬਾਜ਼ਾਰ 'ਚ ਵੀ ਗੱਲ ਕਰੀਏ ਤਾਂ ਇਸਦਾ ਝਟਕਾ ਦਿਸ ਰਿਹਾ ਹੈ ਅਤੇ ਅਹਿਮ ਬਾਜ਼ਾਰਾਂ 'ਚ ਸਿਰਫ ਚੀਨ ਦਾ ਹੀ ਬਾਜ਼ਾਰ ਹਰਾ ਦਿਸ ਰਿਹਾ ਹੈ। ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਮੁਤਾਬਕ, ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ ਕਿ ਡੀਪਸੀਕ ਨੇ ਪੂਰੇ ਟੈੱਕ ਵਰਡਲ ਨੂੰ ਹਿਲਾ ਦਿੱਤਾ ਹੈ। 

ਕਿੰਨਾ ਦਮਦਾਰ ਹੈ DeepSeek?

ਬਲੂਮਬਰਗ ਦੀ ਰਿਪੋਰਟ ਮੁਤਾਬਕ, ਡੀਪਸੀਕ ਦਾ ਲੇਟੈਸਟ ਪ੍ਰੋਡਕਟ ਘੱਟ ਖਰਚੀਲਾ ਹੈ ਕਿਉਂਕਿ ਇਹ ਘੱਟ ਸਮਰਥਾ ਦੀ ਵੀ ਚਿੱਪ 'ਤੇ ਕੰਮ ਕਰੇਗਾ। ਇਸਨੇ ਐਨਵੀਡੀਆ ਵਰਗੀਆਂ ਅਮਰੀਕੀ ਕੰਪਨੀਆਂ ਲਈ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਡੀਪਸੀਕ ਦਾ ਏ.ਆਈ. ਮਾਡਲ ਕਿੰਨਾ ਦਮਦਾਰ ਦਿਸ ਰਿਹਾ ਹੈ, ਇਸਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਐਪਲ ਦੇ ਐਪ ਸਟੋਰ 'ਤੇ ਰੈਂਕਿੰਗ 'ਤੇ ਇਹ ਟਾਪ 'ਤੇ ਹੈ। 

ਸਿੰਗਾਪੁਰ ਦੀ Aletheia Capital ਦੇ ਮੁਖੀ Nirgunan Tiruchelvam ਦਾ ਕਹਿਣਾ ਹੈ ਕਿ ਡੀਪਸੀਕ ਦਾ ਏ.ਆਈ. ਮਾਡਲ ਇਸ ਮਾਮਲੇ 'ਚ ਮੁਸ਼ਕਿਲਾਂ ਵਧਾ ਰਿਹਾ ਹੈ ਕਿ ਸਿਲੀਕਾਨ ਵੈਲੀ ਯਾਨੀ ਅਮਰੀਕੀ ਟੈੱਕ ਬਾਜ਼ਾਰ ਨੇ ਇਸ 'ਤੇ ਵੱਡਾ ਨਿਵੇਸ਼ ਕੀਤਾ ਹੋਇਆ ਹੈ। ਇਸਨੇ ਏ.ਆਈ. ਨੂੰ ਲੈ ਕੇ ਭਾਰੀ ਰਿਸੋਰਸਿਜ਼ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 

ਇਸ ਮਾਡਲ ਨੂੰ ਓਪਨ ਸੋਰਸ ਟੈੱਕ ਰਾਹੀਂ ਬਣਾਇਆ ਗਿਆ ਹੈ। ਐਕਸੈਸ ਆਸਾਨ ਹੈ। Saxo Markets ਦੀ ਚੀਫ ਇੰਵੈਸਟਮੈਂਟ ਸਟ੍ਰੈਟੇਜਿਸਟ ਚਾਰੂ ਖੰਨਾ ਦਾ ਕਹਿਣਾ ਹੈ ਕਿ ਐਨਵੀਡੀਆ ਦੀ ਬਾਜ਼ਾਰ 'ਚ ਕਾਫੀ ਦਮਦਾਰ ਮੌਜੂਦਗੀ ਹੈ ਪਰ ਹਮੇਸ਼ਾ ਅਜਿਹਾ ਹੀ ਰਹਿਣ ਵਾਲਾ ਹੈ, ਅਜਿਹਾ ਨਹੀਂ ਕਹਿ ਸਕਦੇ। ਚਾਰੂ ਮੁਤਾਬਕ, ਚੀਨ ਦੇ ਡੀਪਸੀਕ ਦਾ ਉਭਾਰ ਸੰਕੇਤ ਦੇ ਰਿਹਾ ਹੈ ਕਿ ਮੁਕਾਬਲਾ ਵੱਧ ਰਿਹਾ ਹੈ। 

ਦੁਨੀਆ ਭਰ ਦੀ ਮਾਰਕੀਟ ਨੂੰ ਲੱਗਾ ਜ਼ਬਰਦਸਤ ਝਟਕਾ

ਡੀਪਸੀਕ ਨੇ ਦੁਨੀਆ ਭਰ ਦੀ ਸਟਾਕ ਮਾਰਕੀਟ ਨੂੰ ਹਿਲਾ ਦਿੱਤਾ ਹੈ। ਅਮਰੀਕਾ 'ਚ ਐੱਸ ਐਂਡ ਪੀ ਫਿਊਚਰਜ਼ 1 ਫੀਸਦੀ ਡਿੱਗ ਗਿਆ ਅਤੇ ਨਾਸਡਾਕ 100 'ਤੇ ਕਾਨਟ੍ਰੈਕਟਸ ਵੀ ਕਰੀਬ 2 ਫੀਸਦੀ ਫਿਸਲ ਗਿਆ। ਉਥੇ ਹੀ ਚੀਨੀ ਮਾਰਕੀਟ ਦੀ ਗੱਲ ਕਰੀਏ ਤਾਂ ਹੈਂਡਸੈਂਗ ਕਰੀਬ 1 ਫੀਸਦੀ ਅਤੇ ਸ਼ੰਘਾਈ ਕੰਪੋਜ਼ਿਟ ਵੀ ਅੱਧਾ ਫੀਸਦੀ ਮਜ਼ਬੂਤ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਸਮੇਤ ਏਸ਼ੀਆ ਦੇ ਬਾਕੀ ਅਹਿਮ ਬਾਜ਼ਾਰਾਂ 'ਚ ਵੀ ਭਾਰੀ ਗਿਰਾਵਟ ਦਿਸ ਰਹੀ ਹੈ। 


author

Rakesh

Content Editor

Related News