ਹੈਰਾਨੀਜਨਕ! ਇਕ ਸਕੂਲ ਅਜਿਹਾ ਵੀ, ਜੋ ਵਿਦਿਆਰਥੀਆਂ ਨੂੰ 'ਸਿਗਰਟਨੋਸ਼ੀ' ਲਈ ਦਿੰਦਾ ਹੈ ਬ੍ਰੇਕ

10/22/2023 12:51:18 PM

ਇੰਟਰਨੈਸ਼ਨਲ ਡੈਸਕ- ਘਰ ਤੋਂ ਬਾਅਦ ਸਕੂਲ ਅਜਿਹਾ ਸਥਾਨ ਹੁੰਦਾ ਹੈ ਜੋ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣਾ ਅਤੇ ਜੀਵਨ ਨੂੰ ਸਹੀ ਢੰਗ ਨਾਲ ਜਿਉਣ ਦਾ ਤਰੀਕਾ ਸਿਖਾਉਂਦਾ ਹੈ। ਜ਼ਰਾ ਸੋਚੋ, ਕੀ ਹੋਵੇਗਾ ਜੇਕਰ ਕੋਈ ਬੱਚਾ ਸਕੂਲ ਤੋਂ ਕੁਝ ਅਜਿਹੀਆਂ ਗੱਲਾਂ ਸਿੱਖਣ ਲੱਗ ਜਾਵੇ ਜੋ ਉਸ ਦੀ ਜ਼ਿੰਦਗੀ ਖਰਾਬ ਕਰ ਸਕਦੀਆਂ ਹਨ? ਅਜਿਹਾ ਹੀ ਕੁਝ ਵਿਦੇਸ਼ੀ ਸਕੂਲ 'ਚ ਹੋ ਰਿਹਾ ਹੈ। ਜਿੱਥੇ ਸਕੂਲਾਂ ਵਿੱਚ ਬੱਚਿਆਂ ਨੂੰ ਸਹੀ ਵਿਵਹਾਰ ਕਰਨਾ ਸਿਖਾਇਆ ਜਾਂਦਾ ਹੈ, ਉੱਥੇ ਇਹ ਸਕੂਲ ਖ਼ੁਦ ਉਨ੍ਹਾਂ ਨੂੰ ਸਿਗਰਟਨੋਸ਼ੀ ਦੀ ਸਿਖਲਾਈ ਦੇ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਆਸਟ੍ਰੇਲੀਆ ਦੇ ਇੱਕ ਸਕੂਲ ਵਿੱਚ ਇੱਕ ਅਜੀਬ ਨਿਯਮ ਲਾਗੂ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਕੁਈਨਜ਼ਲੈਂਡ ਦੇ ਅਰੇਥੁਸਾ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਿਗਰਟਨੋਸ਼ੀ ਲਈ ਉਚਿਤ ਬ੍ਰੇਕ ਦਿੱਤੀ ਜਾ ਰਹੀ ਹੈ।

ਸਕੂਲ ਸਿਗਰਟ ਪੀਣ ਲਈ ਦੇ ਰਿਹੈ ਬ੍ਰੇਕ 

ਅਰੇਥੁਸਾ ਕਾਲਜ ਵਿੱਚ ਹਰ ਉਮਰ ਦੇ ਵਿਦਿਆਰਥੀਆਂ ਨੂੰ ਸਮੋਕ ਬ੍ਰੇਕ ਯਾਨੀ ਸਿਗਰਟਨੋਸ਼ੀ ਲਈ ਬ੍ਰੇਕ ਦਿੱਤੀ ਜਾ ਰਹੀ ਹੈ। ਇਸ ਸੂਚੀ ਵਿੱਚ ਵੱਖ-ਵੱਖ ਉਮਰ ਦੇ 50 ਵਿਦਿਆਰਥੀਆਂ ਨੂੰ ਰੱਖਿਆ ਗਿਆ ਹੈ, ਜੋ VAP ਲੈਣ ਲਈ ਛੋਟਾ ਬ੍ਰੇਕ ਲੈਂਦੇ ਹਨ। ਇਸ ਦੇ ਲਈ ਵਿਸ਼ੇਸ਼ ਖੇਤਰ ਵੀ ਬਣਾਇਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਸਟ੍ਰੇਲੀਆ ਦਾ ਇਹ ਪਹਿਲਾ ਸਕੂਲ ਨਹੀਂ ਹੈ, ਜਿੱਥੇ ਇਹ ਅਜੀਬ ਨਿਯਮ ਬਣਾਇਆ ਗਿਆ ਹੈ। ਬ੍ਰਿਸਬੇਨ ਵਿੱਚ ਵੀ ਇੱਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਗਰਟ ਪੀਣ ਲਈ ਬ੍ਰੇਕ ਦਿੱਤੀ ਜਾਂਦੀ ਹੈ। ਇਹ ਨਿਯਮ ਕਰੀਬ ਇੱਕ ਸਾਲ ਪਹਿਲਾਂ ਸਕੂਲ ਵਿੱਚ ਲਾਗੂ ਕੀਤਾ ਗਿਆ ਸੀ। ਸਕੂਲ ਮੁਤਾਬਕ ਇਹ ਨਿਯਮ ਮਾਪਿਆਂ ਦੀ ਇਜਾਜ਼ਤ ਨਾਲ ਬਣਾਇਆ ਗਿਆ ਸੀ। ਕੁਝ ਮਾਪਿਆਂ ਨੇ ਇਸ ਫ਼ੈਸਲੇ ਦਾ ਵਿਰੋਧ ਵੀ ਕੀਤਾ ਹੈ।

ੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਚੀਨ ਦੌਰੇ ਦਾ ਕੀਤਾ ਐਲਾਨ 

ਸਕੂਲ ਨੇ ਦਿੱਤੀ ਇਹ ਦਲੀਲ

ਸਕੂਲ ਦੀ ਤਰਫੋਂ ਕਿਹਾ ਗਿਆ ਹੈ ਕਿ ਉਹ ਪਬਲਿਕ ਹੈਲਥ ਅਥਾਰਟੀ ਨਾਲ ਖੁੱਲ੍ਹੀ ਅਤੇ ਪਾਰਦਰਸ਼ੀ ਨੀਤੀ ਅਪਣਾ ਰਹੇ ਹਨ। ਬਹੁਤ ਸਾਰੇ ਬੱਚੇ ਨਿਕੋਟੀਨ ਨਿਰਭਰਤਾ ਲੀਵ ਲਈ ਬੇਨਤੀਆਂ ਲੈ ਕੇ ਸਕੂਲ ਆਉਂਦੇ ਸਨ। ਅਜਿਹੇ 'ਚ ਸਕੂਲ ਨੇ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਅਜਿਹੀ ਛੁੱਟੀ ਦੇ ਦਿੱਤੀ ਤਾਂ ਜੋ ਉਹ ਸਹੀ ਢੰਗ ਨਾਲ ਪੜ੍ਹਾਈ ਕਰ ਸਕਣ। ਸਕੂਲ ਵੱਲੋਂ ਨਾ ਤਾਂ ਸਿਗਰਟ ਅਤੇ ਨਾ ਹੀ ਵੇਪ ਮੁਹੱਈਆ ਕਰਵਾਏ ਜਾ ਰਹੇ ਹਨ। ਮਾਤਾ-ਪਿਤਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਸਿਗਰਟ ਪੀਂਦੇ ਹਨ ਤਾਂ ਉਹ ਅਜਿਹਾ ਕਿਤੇ ਨਾ ਕਿਤੇ ਕਰਨਗੇ, ਇਸ ਲਈ ਬਿਹਤਰ ਹੈ ਕਿ ਉਹ ਕਿਸੇ ਸੁਰੱਖਿਅਤ ਜਗ੍ਹਾ 'ਤੇ ਅਜਿਹਾ ਕਰਨ।                            

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News