ਸਮਾਰਟ ਡਿਵਾਈਸ : ਅਜਿਹਾ ਸਿਰਹਾਣਾ ਜੋ ਸਿਰ ਰੱਖਦੇ ਹੀ ਇੰਟਰਨੈੱਟ ਕਰ ਦੇਵੇਗਾ ਬੰਦ
Wednesday, Nov 18, 2020 - 06:06 PM (IST)
ਗੈਜੇਟ ਡੈਸਕ– ਦੱਖਣ ਕੋਰੀਆ ਦੇ ਵਿਦਿਆਰਥੀਆਂ ਨੇ ਅਜਿਹਾ ਸਿਰਹਾਣਾ ਬਣਾਇਆ ਹੈ ਜਿਸ ’ਤੇ ਸਿਰ ਰੱਖਦੇ ਹੀ ਸੈਂਸਰ ਵਾਈ-ਫਾਈ ਰਾਊਟਰ ਨੂੰ ਸਿਗਨਲ ਭੇਜਦੇ ਹਨ ਅਤੇ ਮੋਬਾਇਲ ਤਕ ਇੰਟਰਨੈੱਟ ਨੂੰ ਨਹੀਂ ਪਹੁੰਚਣ ਦਿੰਦੇ। ਇਸ ਨਾਲ ਤੁਸੀਂ ਗੂੜੀ ਨੀਂਦ ਸੌਂ ਸਕਦੇ ਹੋ। ਅਜਿਹੇ ਹੀ 1600 ਨਵੇਂ ਡਿਵਾਈਸ ਦੁਬਈ ’ਚ ਹੋਏ ਛੇਵੇਂ ਗੋਬਲ ਗ੍ਰੈਡ ਸ਼ੋਅ ’ਚ ਸਾਹਮਣੇ ਆਏ ਹਨ। ਸਮਾਜਿਕ ਅਤੇ ਵਾਤਾਰਣ ਮੁੱਦਿਆਂ ਦੇ ਹੱਲ ਦੱਸਣ ਲਈ ਹਰ ਸਾਲ ਇਹ ਸ਼ੋਅ ਹੁੰਦਾ ਹੈ। ਇਸ ਵਾਰ ਇਹ ਵਰਚੁਅਲ ਹੋਇਆ। 60 ਦੇਸ਼ਾਂ ਦੀਆਂ 270 ਯੂਨੀਵਰਸਿਟੀਆਂ ਦੀ ਨਹੀਂ ਪਹਿਲ ਚੁਣੀ ਗਈ ਹੈ। ਹੁਣ ਵਿਦਿਆਰਥੀਆਂ ਨੂੰ 20 ਕਰੋੜ ਰੁਪਏ ਦੇ ਫੰਡ ਰਾਹੀਂ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਇਹ ਇਨ੍ਹਾਂ ਨੂੰ ਵੱਡੇ ਪੱਧਰ ’ਤੇ ਵਿਕਸਿਤ ਕਰ ਸਕਣ।
ਸਭ ਤੋਂ ਚਰਚਿਤ ਇਨੋਵੇਸ਼ਨ: ਪਰਦਾ ਕਮਰੇ ਦਾ ਤਾਪਮਾਨ 25 ਡਿਗਰੀ ਤੋਂ ਵਧਣ ਨਹੀਂ ਦੇਵੇਗਾ, ਦਰਵਾਜਾ ਹੜ੍ਹ ਦਾ ਪਾਣੀ ਘਰ ’ਚ ਦਾਖਲ ਹੋਣ ਤੋਂ ਰੋਕੇਗਾ।
- ਇੰਗਲੈਂਡ ਦੇ ਵਿਦਿਆਰਥੀ ਨੇ ਅਜਿਹੀ ਈਅਰਰਿੰਗਸ ਬਣਾਈਆਂ ਹਨ ਜੋ ਰੇਡੀਓ ਤਰੰਗਾਂ ਨਾਲ ਬਿਨਾਂ ਬਲੱਡ ਸੈਂਪਲ ਸ਼ੁਗਰ ਲੈਵਲ ਦੱਸ ਦਿੰਦੀਆਂ ਹਨ।
- ਸਵਿੱਜ਼ਰਲੈਂਡ ਦੇ ਵਿਦਿਆਰਥੀਆਂ ਨੇ ਅਜਿਹਾ ਪੋਰਟੇਬਲ ਇੰਕਿਊਬੇਟਰ ਬਣਾਇਆ ਹੈ ਜੋ ਬਿਜਲੀ ਨਾ ਹੋਣ ’ਤੇ ਵੀ ਕੰਮ ਕਰਦਾ ਹੈ ਅਤੇ ਨਵਜੰਮੇ ਬੱਚੇ ਨੂੰ ਹਾਈਪੋਥਰਮੀਆ ਤੋਂ ਬਚਾਉਂਦਾ ਹੈ।
- ਬਰਲਿਨ ਦੇ ਵਿਦਿਆਰਥੀਆਂ ਨੇ ਤਾਪਮਾਨ ਕੰਟਰੋਲ ਕਰਨ ਵਾਲੇ ਪਰਦੇ ਬਣਾਏ ਹਨ। 25 ਡਿਗਰੀ ਤੋਂ ਜ਼ਿਆਦਾ ਤਾਪਮਾਨ ਹੋਣ ’ਤੇ ਪਰਦੇ ਹੀਟ ਸੋਖ਼ ਲੈਣਗੇ। ਤਾਪਮਾਨ ਘਟਦੇ ਹੀ ਹੀਟ ਘੱਟ ਹੋ ਜਾਵੇਗੀ।
- ਮੈਕਸੀਕੋ ਦੇ ਵਿਦਿਆਰਥੀਆਂ ਨੇ ਅਜਿਹਾ ਦਰਵਾਜਾ ਬਣਾਇਆ ਹੈ ਜੋ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਹੜ੍ਹ ਦਾ ਪਾਣੀ ਘਰ ਦੇ ਅੰਦਰ ਦਾਖਣ ਹੋਣ ਤੋਂ ਰੋਕੇਗਾ। ਇਸ ਨੂੰ ਤਾੜ, ਕੇਲੇ ਦੇ ਪੱਤਿਆਂ, ਲਕੜੀ ਅਤੇ ਗੰਨੇ ਨਾਲ ਬਣਾਇਆ ਗਿਆ ਹੈ।
- ਲੰਡਨ ਦੇ ਵਿਦਿਆਰਥੀਆਂ ਨੇ ਪਹਿਨਣ ਵਾਲੀ ਅਜਿਹੇ ਡਿਵਾਈਸ ਬਣਾਈ ਹੈ ਜੋ ਜੋੜਾਂ ਨੂੰ ਸੱਟ ਤੋਂ ਸੁਰੱਖਿਅਤ ਰੱਖੇਗੀ।
- ਆਸਟ੍ਰੇਲੀਆ ਦੇ ਵਿਦਿਆਰਥੀਆਂ ਨੇ ਅਜਿਹੀ ਡਿਵਾਈਸ ਬਣਾਈ ਹੈ ਜੋ ਕੀਮੋਥੈਰਪੀ ਇਲਾਜ ਦੌਰਾਨ ਕਲੀਨਿਕ ਸਾਊਂਡ ਨੂੰ ਲਾਈਟ ’ਚ ਤਬਦੀਲ ਕਰੇਗੀ। ਇਸ ਨਾਲ ਸਿਹਤ ਕਾਮੇਂ ਨੂੰ ਥੈਰਪੀ ਦੇ ਵੱਖ-ਵੱਖ ਪੱਧਰ ਦਾ ਪਤਾ ਚਲੇਗਾ।
- ਆਇਰਲੈਂਡ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਲਈ ਅਜਿਹਾ ਏਅਰਬੈਕ ਬੈਲਟ ਬਣਾਇਆ ਹੈ, ਜੋ ਉਨ੍ਹਾਂ ਨੂੰ ਡਿੱਗਣ ਤੋਂ ਬਚਾਏਗਾ।
- ਯੁਗਾਂਡਾ ਦੇ ਨੌਜਵਾਨਾਂ ਨੇ ਲੰਬੀ ਦੂਰੀ ਤੈਅ ਕਰਨ ਵਾਲੀਆਂ ਸਕੂਲੀ ਬੱਚੀਆਂ ਲਈ ਪਲਾਸਟਿਕ ਬੋਤਲ ਨੂੰ ਰੀਸਾਈਕਲ ਕਰਕੇ ਘੱਟ ਕੀਮਤ ਵਾਲੇ ਬੂਟ ਬਣਾਏ ਹਨ।
- ਦੁਬਈ ਦੇ ਡਿਜ਼ਾਇਨ ਇੰਸਟੀਚਿਊਟ ਨੇ ਖਜੂਰ ਦੇ ਬੀਜ਼ ਨਾਲ ਬਾਇਓਡਿਗ੍ਰੇਡੇਬਲ ਫੂਡ ਕੰਟੇਨਰ ਬਣਾਏ ਹਨ।
- ਪੇਰੂ ਦੇ ਵਿਦਿਆਰਥੀਆਂ ਨੇ ਅਜਿਹਾ ਡ੍ਰੋਨ ਬਣਾਇਆ ਹੈ ਜੋ ਅੱਗ ਲੱਗਣ ’ਤੇ ਲੋਕਾਂ ਦੀ ਜਾਨ ਬਚਾ ਸਕਦਾ ਹੈ। ਇਸ ਨਾਲ ਅੱਗ ’ਤੇ ਫੋਮ ਵੀ ਸੁੱਟ ਸਕਦੇ ਹੋ।
- ਇਟਲੀ ਦੇ ਵਿਦਿਆਰਥੀਆਂ ਨੇ ਅਜਿਹੀ ਡਿਵਾਈਸ ਬਣਾਈ ਹੈ ਜੋ ਸੰਕੇਤਿਕ ਭਾਸ਼ਾ ਨੂੰ ਆਵਾਜ਼ ’ਚ ਤਬਦੀਲ ਕਰੇਗੀ। ਇਹ ਗੂੰਗੇ-ਬੋਲੇ ਅਤੇ ਸੰਕੇਤਿਕ ਭਾਸ਼ਾ ਨਾ ਸਮਝਣ ਵਾਲੇ ਲੋਕਾਂ ਦੀ ਮਦਦ ਕਰੇਗੀ।