ਹੁਣ ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਨੂੰ ਅਯੋਗ ਐਲਾਨਣ ਲਈ ਅਦਾਲਤ ’ਚ ਪਟੀਸ਼ਨ

Thursday, Jul 06, 2023 - 10:54 AM (IST)

ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਖਿਲਾਫ ਇਕ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਅਾਪਣੇ ਭਰਾ ਨਵਾਜ਼ ਸ਼ਰੀਫ ਦੇ ਬ੍ਰਿਟੇਨ ਵਿਚ ਇਲਾਜ ਕਰਵਾਉਣ ਤੋਂ ਬਾਅਦ ਵਾਪਸ ਪਰਤਣ ਬਾਰੇ ਅਦਾਲਤ ਨੂੰ ‘ਝੂਠਾ ਵਾਅਦਾ’ ਕਰਨ ਲਈ ਅਯੋਗ ਕਰਾਰ ਦੇਣ ਦੀ ਬੇਨਤੀ ਕੀਤੀ ਗਈ ਹੈ।

ਲਾਹੌਰ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਇਹ ਪਟੀਸ਼ਨ ਉਦੋਂ ਦਾਇਰ ਕੀਤੀ ਜਾਣੀ ਚਾਹੀਦੀ ਸੀ, ਜਦੋਂ ਸ਼ਹਿਬਾਜ਼ ਸ਼ਰੀਫ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਅਾਪਣਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹੇ ਸਨ। ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਚੋਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਡੇ ਭਰਾ ਨਵਾਜ਼ ਸ਼ਰੀਫ ਨਵੰਬਰ, 2019 ਤੋਂ ਬ੍ਰਿਟੇਨ ਵਿਚ ਸਵੈ-ਜਲਾਵਤਨੀ ਵਿਚ ਰਹਿ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਕੈਲੀਫੋਰਨੀਆ 'ਚ ਜਾਤੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

ਪਟੀਸ਼ਨਕਰਤਾ ਅਜਹਰ ਅੱਬਾਸ ਨੇ ਦਲੀਲ ਦਿੱਤੀ ਕਿ ਸ਼ਹਿਬਾਜ਼ ਸ਼ਰੀਫ ਨੇ ਨਵੰਬਰ, 2019 ਵਿਚ ਲਾਹੌਰ ਹਾਈ ਕੋਰਟ ਦੀ 2 ਮੈਂਬਰੀ ਬੈਂਚ ਦੇ ਸਾਹਮਣੇ ‘ਝੂਠਾ ਹਲਫਨਾਮਾ’ ਦਾਇਰ ਕੀਤਾ ਸੀ ਕਿ ਜੇਕਰ ਨਵਾਜ਼ ਸ਼ਰੀਫ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ 4 ਹਫਤਿਅਾਂ ਅੰਦਰ ਅਾਪਣੇ ਵੱਡੇ ਭਰਾ ਦੀ ਵਾਪਸੀ ਯਕੀਨੀ ਬਣਾਉਣਗੇ। ਪਟੀਸ਼ਨਕਰਤਾ ਨੇ ਕਿਹਾ ਕਿ ਲਾਹੌਰ ਹਾਈ ਕੋਰਟ ਨੇ ਸ਼ਹਿਬਾਜ਼ ਸ਼ਰੀਫ ਦੇ ਹਲਫਨਾਮੇ ਨੂੰ ਸਵੀਕਾਰ ਕਰ ਲਿਅਾ ਸੀ ਅਤੇ ਨਵਾਜ਼ ਸ਼ਰੀਫ (73) ਨੂੰ ਇਲਾਜ ਦੇ ਸਿਲਸਿਲੇ ਵਿਚ 4 ਹਫਤਿਅਾਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਪਟੀਸ਼ਨ ਵਿਚ ਦੋਸ਼ ਲਾਇਅਾ ਗਿਅਾ ਹੈ ਕਿ ਨਵਾਜ਼ ਸ਼ਰੀਫ ਨਵੰਬਰ, 2019 ਵਿਚ ਯੂਰਪ ਅਤੇ ਖਾੜੀ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ ਪਰ ਸ਼ਹਿਬਾਜ਼ ਸ਼ਰੀਫ ਦੇ ਹਲਫਨਾਮੇ ਮੁਤਾਬਕ ਪਾਕਿਸਤਾਨ ਨਹੀਂ ਪਰਤ ਰਹੇ। ਅਜਿਹਾ ਮਹਿਸੂਸ ਹੁੰਦਾ ਹੈ ਕਿ ਨਵਾਜ਼ ਸ਼ਰੀਫ ਨੇ ਅਦਾਲਤ ਤੋਂ ਰਾਹਤ ਹਾਸਲ ਕਰਨ ਲਈ ਅਾਪਣੀ ਬੀਮਾਰੀ ਦਾ ਬਹਾਨਾ ਬਣਾਇਅਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News