ਹੈਰਾਨੀਜਨਕ! ਸ਼ਖ਼ਸ ਨੇ ਮੂੰਹ ''ਚ ਰੱਖੀਆਂ 150 ਬਲਦੀਆਂ ਮੋਮਬੱਤੀਆਂ, ਬਣਾਇਆ ਵਰਲਡ ਰਿਕਾਰਡ (ਵੀਡੀਓ)

Sunday, Oct 23, 2022 - 10:19 AM (IST)

ਹੈਰਾਨੀਜਨਕ! ਸ਼ਖ਼ਸ ਨੇ ਮੂੰਹ ''ਚ ਰੱਖੀਆਂ 150 ਬਲਦੀਆਂ ਮੋਮਬੱਤੀਆਂ, ਬਣਾਇਆ ਵਰਲਡ ਰਿਕਾਰਡ (ਵੀਡੀਓ)

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਇਕ ਵਾਰ ਫਿਰ ਹੈਰਾਨੀਜਨਕ ਕਾਰਨਾਮਾ ਕਰਕੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ।ਜਾਣਕਾਰੀ ਮੁਤਾਬਕ ਡੇਵਿਡ ਰਸ਼ ਨੇ 250 ਤੋਂ ਵੱਧ ਰਿਕਾਰਡ ਬਣਾਏ ਅਤੇ ਤੋੜੇ ਹਨ।ਅਮਰੀਕਾ ਦੇ ਇਡਾਹੋ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਆਪਣੇ ਮੂੰਹ ਵਿੱਚ 150 ਮੋਮਬੱਤੀਆਂ ਜਗਾਈਆਂ ਅਤੇ ਫਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਉਸਨੇ 35 ਸੰਕਿਟ ਤੱਕ ਮੋਮਬੱਤੀਆਂ ਆਪਣੇ ਮੂੰਹ ਵਿੱਚ ਰੱਖ ਕੇ ਇੱਕ ਹੋਰ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ। ਡੇਵਿਡ ਰਸ਼ ਜਿਸ ਨੇ 250 ਤੋਂ ਵੱਧ ਰਿਕਾਰਡ ਤੋੜੇ ਹਨ, ਉਹ ਅਜਿਹਾ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਰਦਾ ਹੈ।

 

ਮੂੰਹ 'ਚ ਪਾਈਆਂ 150 ਬਲਦੀਆਂ ਮੋਮਬੱਤੀਆਂ 

ਰਸ਼ ਨੇ ਇਕ ਵਾਰ ਵਿਚ 150 ਮੋਮਬੱਤੀਆਂ ਆਪਣੇ ਮੂੰਹ ਵਿਚ ਰੱਖੀਆਂ ਅਤੇ ਸਾਰੀਆਂ ਨੂੰ ਅੱਗ ਲਗਾ ਦਿੱਤੀ ਅਤੇ ਉਸਨੇ ਲਗਭਗ 35 ਸਕਿੰਟ ਤੱਕ ਬਲਦੀਆਂ ਮੋਮਬੱਤੀਆਂ ਨੂੰ ਆਪਣੇ ਮੂੰਹ ਵਿਚ ਰੱਖ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। ਡੇਵਿਡ ਰਸ਼ ਮੁਤਾਬਕ ਉਸ ਨੇ ਦਸੰਬਰ 'ਚ ਵੀ ਇਸ ਰਿਕਾਰਡ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਉਸ ਸਮੇਂ ਉਸ ਦੇ ਮੂੰਹ 'ਚੋਂ ਕੁਝ ਮੋਮਬੱਤੀਆਂ ਡਿੱਗਣ ਲੱਗੀਆਂ, ਜਿਸ ਕਾਰਨ ਉਹ ਅਯੋਗ ਹੋ ਗਿਆ। ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਦੁਬਾਰਾ ਇਹ ਕੋਸ਼ਿਸ਼ ਕੀਤੀ ਅਤੇ ਫਿਰ ਹਰ ਵਾਰ ਦੀ ਤਰ੍ਹਾਂ ਉਸ ਨੂੰ ਸਫ਼ਲਤਾ ਮਿਲੀ।

ਪੜ੍ਹੋ ਇਹ ਅਹਿਮ ਖ਼ਬਰ-ਟੋਰਾਂਟੋ ਆਈਲੈਂਡ ਏਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, ਦੋ ਲੋਕ ਹਿਰਾਸਤ 'ਚ

ਡੇਵਿਡ ਰਾਜ਼ ਨੇ ਦੱਸਿਆ ਕਿ ਬਲਦੀਆਂ ਮੋਮਬੱਤੀਆਂ ਨੂੰ ਮੂੰਹ 'ਚ ਰੱਖਣ ਦੇ ਕੁਝ ਸਕਿੰਟਾਂ ਬਾਅਦ ਹੀ ਮੋਮਬੱਤੀਆਂ 'ਤੇ ਉਸ ਦੀ ਪਕੜ ਢਿੱਲੀ ਹੋਣ ਲੱਗੀ। ਜਿਸ ਤੋਂ ਬਾਅਦ ਉਸ ਨੇ ਉਸ ਨੂੰ ਦੰਦਾਂ ਨਾਲ ਘੁੱਟ ਕੇ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਥਕਾਵਟ ਵਧਣ ਲੱਗੀ। ਅੱਖਾਂ 'ਤੇ ਸੁਰੱਖਿਆ ਐਨਕਾਂ ਲਗਾਉਣ ਦੇ ਬਾਵਜੂਦ ਉਸ ਨੂੰ ਮੋਮਬੱਤੀਆਂ ਤੋਂ ਨਿਕਲਣ ਵਾਲੀ ਗੈਸ ਦੀ ਸਮੱਸਿਆ ਹੋਣ ਲੱਗੀ। ਮੂੰਹ ਵਿੱਚੋਂ ਨਿਕਲਦੀ ਲਾਰ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਅੰਤ ਵਿੱਚ ਰਿਕਾਰਡ ਬਣਾਉਣ ਵਿੱਚ ਕਾਮਯਾਬ ਹੋ ਗਿਆ। ਡੇਵਿਡ ਨੇ 35 ਸਕਿੰਟ ਤੱਕ ਮੋਮਬੱਤੀਆਂ ਨੂੰ ਮੂੰਹ ਵਿੱਚ ਫੜ ਕੇ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਗੈਰੇਟ ਜੇਮਸ ਦੇ ਨਾਂ ਸੀ, ਜਿਸ ਨੇ 105 ਬਲਦੀਆਂ ਮੋਮਬੱਤੀਆਂ ਮੂੰਹ 'ਚ ਰੱਖ ਕੇ ਰਿਕਾਰਡ ਬਣਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News