UK ''ਚ ਧੋਖਾਧੜੀ ਕਰਕੇ ਪਾਕਿਸਤਾਨ ''ਚ ਉਸਾਰਿਆ ''ਬਕਿੰਘਮ ਪੈਲੇਸ'' ਵਰਗਾ ਮਹਿਲ

Saturday, Jul 20, 2024 - 05:43 PM (IST)

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਦੇ ਟੈਕਸ ਧੋਖੇਬਾਜ਼ ਵਲੋਂ ਪਾਕਿਸਤਾਨ ਵਿਚ ਇੱਕ 'ਬਕਿੰਘਮ ਪੈਲੇਸ' ਵਰਗਾ ਇੱਕ ਮਹਿਲ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸਨੇ ਆਪਣੇ 3.7 ਮਿਲੀਅਨ ਪੌਂਡ ਦੇ ਕਰਜ਼ੇ ਵਿੱਚੋਂ ਸਿਰਫ 1,700 ਪੌਂਡ ਦੀ ਹੀ ਅਦਾਇਗੀ ਕੀਤੀ ਸੀ।

'ਦਿ ਜਨਰਲ' ਵਜੋਂ ਜਾਣੇ ਜਾਂਦੇ ਮੁਹੰਮਦ ਸੁਲੇਮਾਨ ਖਾਨ ਨੂੰ 2014 ਵਿੱਚ 450,000 ਪੌਂਡ ਦੀ ਧੋਖਾਧੜੀ ਕਰਨ ਲਈ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀਆਂ ਧੋਖਾਧੜੀ ਦੀਆਂ ਗਤੀਵਿਧੀਆਂ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪੁਲਸ ਨੇ ਉਸ ਦੇ ਮੋਸੇਲੇ ਨਿਵਾਸ ਦੀ ਤਲਾਸ਼ੀ ਲਈ ਅਤੇ ਇੱਕ ਲਾਇਬ੍ਰੇਰੀ, ਸਿਨੇਮਾ ਅਤੇ ਨੌਕਰਾਂ ਦੇ ਕੁਆਰਟਰਾਂ ਨਾਲ ਲੈਸ 2.3 ਮਿਲੀਅਨ ਪੌਂਡ ਦੀ ਹਵੇਲੀ ਦੀਆਂ ਯੋਜਨਾਵਾਂ ਦਾ ਪਤਾ ਲਗਾਇਆ।

ਪੈਲੇਸ ਵਿੱਚ ਜ਼ਮੀਨਦੋਜ਼ ਪਾਰਕਿੰਗ ਅਤੇ ਗਾਰਡ ਰੂਮ ਵੀ ਬਣਾਏ ਗਏ ਸਨ। ਖਾਨ ਨੇ ਅਫਸਰਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਪ੍ਰਤੀ ਸਾਲ 40,000 ਪੌਂਡ ਕਮਾਉਣ ਵਾਲਾ ਕਰਜ਼ਾ ਕੁਲੈਕਟਰ ਸੀ, ਪਰ ਇੱਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਅਪਰਾਧਿਕ ਗਤੀਵਿਧੀਆਂ ਤੋਂ ਘੱਟੋ ਘੱਟ 300,000 ਪੌਂਡ ਕਮਾ ਰਿਹਾ ਸੀ। 2016 ਵਿੱਚ ਖਾਨ ਦੀ ਸਜ਼ਾ 10 ਸਾਲ ਤੱਕ ਵਧਾ ਦਿੱਤੀ ਗਈ ਸੀ। ਹਾਲਾਂਕਿ, ਪੰਜ ਸਾਲ ਬਾਅਦ, ਉਸਦੀ ਅੱਧੀ ਸਜ਼ਾ ਕੱਟਣ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਗਿਆ। ਉਸ ਉੱਪਰ ਅਜੇ ਵੀ ਅਦਾਲਤਾਂ ਅਤੇ ਟ੍ਰਿਬਿਊਨਲ ਸਰਵਿਸ ਲਈ 3.7 ਮਿਲੀਅਨ ਪੌਂਡ ਦਾ ਬਕਾਇਆ ਹੈ, ਜਿਸ ਵਿੱਚ 1.5 ਮਿਲੀਅਨ ਪੌਂਡ ਦਾ ਵਿਆਜ ਸ਼ਾਮਲ ਹੈ।


Harinder Kaur

Content Editor

Related News