ਚੀਨ ’ਚ ਦਰਦਨਾਕ ਹਾਦਸਾ, ਐਕਸਪ੍ਰੈੱਸ ਵੇਅ ’ਤੇ 8 ਵਾਹਨਾਂ ਦੀ ਟੱਕਰ, 8 ਦੀ ਮੌਤ

Tuesday, Jul 18, 2023 - 05:12 AM (IST)

ਚੀਨ ’ਚ ਦਰਦਨਾਕ ਹਾਦਸਾ, ਐਕਸਪ੍ਰੈੱਸ ਵੇਅ ’ਤੇ 8 ਵਾਹਨਾਂ ਦੀ ਟੱਕਰ, 8 ਦੀ ਮੌਤ

ਇੰਟਰਨੈਸ਼ਨਲ ਡੈਸਕ—ਚੀਨ ਦੇ ਉੱਤਰ-ਪੱਛਮੀ ਹਿੱਸੇ ’ਚ ਸਥਿਤ ਗਾਂਸੂ ਸੂਬੇ ’ਚ ਸੋਮਵਾਰ ਨੂੰ ਇਕ ਐਕਸਪ੍ਰੈੱਸ ਵੇਅ ’ਤੇ ਪੰਜ ਕਾਰਾਂ ਅਤੇ ਤਿੰਨ ਟਰੱਕਾਂ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦੇ ਅਨੁਸਾਰ ਝਾਂਗਏ ਸ਼ਹਿਰ ਦੇ ਸ਼ਾਨਡੋਂਗ ਕਾਉਂਟੀ ਵਿਚ ਇਕ ਐਕਸਪ੍ਰੈਸ ਵੇਅ ਦੇ ਇਕ ਹਿੱਸੇ 'ਤੇ ਸਵੇਰੇ 11:15 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ।

ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫ਼ਲਾਈਟ 'ਚ ਫ਼ਿਰ ਪਿਆ 'ਪੰਗਾ', ਯਾਤਰੀ ਨੇ ਸੀਨੀਅਰ ਅਧਿਕਾਰੀ 'ਤੇ ਕੀਤਾ ਹਮਲਾ

ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸ਼ਾਨਡੋਂਗ ਕਾਉਂਟੀ ਪੀਪਲਜ਼ ਹਸਪਤਾਲ ਅਤੇ ਝਾਂਗਏ ਮਿਊਂਸੀਪਲ ਪੀਪਲਜ਼ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਬਚਾਅ ਕਾਰਜ ਸਮਾਪਤ ਹੋ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Manoj

Content Editor

Related News