ਅਮਰੀਕਾ 'ਚ ਇਕ ਵਿਅਕਤੀ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਕਰਾਰ

Tuesday, Jun 28, 2022 - 11:09 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਸੋਮਵਾਰ ਨੂੰ ਨਿਊਯਾਰਕ ਦੇ ਇੱਕ ਵਿਅਕਤੀ ਨੂੰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਹੈ। ਨਿਊਯਾਰਕ ਸਿਟੀ ਦੇ ਕੁਈਨਜ਼ ਦੇ ਰਹਿਣ ਵਾਲੇ ਏਜਿਲ ਸੇਜ਼ੀਅਨ ਕਮਲਦਾਸ ਨੂੰ ਇਸ ਮਾਮਲੇ ਵਿੱਚ 50 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੀ ਨਾਟੋ ਨੂੰ ਵੱਡੀ ਧਮਕੀ, ਕਿਹਾ-ਕ੍ਰੀਮੀਆ 'ਚ ਕੀਤੀ ਘੁਸਪੈਠ ਤਾਂ ਹੋਵੇਗਾ 'ਤੀਜਾ ਵਿਸ਼ਵਯੁੱਧ'

ਯੂਐਸ ਅਟਾਰਨੀ ਬ੍ਰਾਇਨ ਪੀਸ ਨੇ ਦੱਸਿਆ ਕਿ ਪ੍ਰਤੀਵਾਦੀ ਹੁਣ ਇੱਕ ਦੋਸ਼ੀ ਨਸ਼ਾ ਤਸਕਰ ਹੈ। ਉਸ ਨੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਲੱਗਣ ਵਾਲੇ ਨਸ਼ੇ ਦੀ ਲਤ ਅਤੇ ਇਨ੍ਹਾਂ ਦੀ ਦੁਰਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ੀਲੇ ਪਦਾਰਥਾਂ ਦੀ ਕਾਲਾਬਾਜ਼ਾਰੀ ਕੀਤੀ ਅਤੇ ਇਸ ਤੋਂ ਪੈਸਾ ਕਮਾਇਆ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਫ਼ੈਸਲੇ ਵਿਚ ਪ੍ਰਤੀਵਾਦੀ ਨੂੰ ਭਾਰਤ ਤੋਂ ਗੈਰ-ਪ੍ਰਵਾਨਿਤ ਨਸ਼ੀਲੇ ਪਦਾਰਥ ਆਯਾਤ ਕਰਨ ਅਤੇ ਇਨ੍ਹਾਂ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸੰਘੀ ਵਕੀਲਾਂ ਦੇ ਅਨੁਸਾਰ ਕੇਸ ਮਈ 2018 ਤੋਂ ਅਗਸਤ 2019 ਤੱਕ ਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News