ਕੋਵਿਡ ਲਈ ਇਕ ਨਵੀਂ ਐਂਟੀ ਵਾਇਰਲ ਦਵਾਈ ਦਾ ਮਨੁੱਖਾਂ ’ਚ ਕੀਤਾ ਜਾ ਰਿਹੈ ਪ੍ਰੀਖਣ

Saturday, Sep 25, 2021 - 03:58 AM (IST)

ਕੋਵਿਡ ਲਈ ਇਕ ਨਵੀਂ ਐਂਟੀ ਵਾਇਰਲ ਦਵਾਈ ਦਾ ਮਨੁੱਖਾਂ ’ਚ ਕੀਤਾ ਜਾ ਰਿਹੈ ਪ੍ਰੀਖਣ

ਐਡਿਨਬਰਗ - ਟੀਕਿਆਂ ਦੇ ਪ੍ਰਭਾਵੀ ਹੋਣ ਦੇ ਬਾਵਜੂਦ ਕੋਵਿਡ-19 ਦਾ ਇਲਾਜ ਕਰਨ ਲਈ ਦਵਾਈਆਂ ਦੀ ਲੋੜ ਹੈ। ਜਿਥੋਂ ਤੱਕ ਕਿ ਟੀਕੇ ਦੀਆਂ ਦੋਨੋਂ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਵੀ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਦੀ ਥੋੜ੍ਹੀ ਸ਼ੰਕਾ ਹੁੰਦੀ ਹੈ ਅਤੇ ਉਹ ਮਧਿਅਮ ਜਾਂ ਗੰਭੀਰ ਤੌਰ ’ਤੇ ਬੀਮਾਰ ਪੈ ਸਕਦੇ ਹਨ। ਕੋਵਿਡ-19 ਦਾ ਇਲਾਜ ਕਰਨ ਲਈ ਦਵਾਈਆਂ ਹਨ ਪਰ ਉਨ੍ਹਾਂ ਨੂੰ ਹਸਪਤਾਲ ਵਿਚ ਦੇਣਾ ਹੁੰਦਾ ਹੈ। ਬੀਮਾਰੀ ਵਿਚ ਕਾਰਗਰ ਹੋਣ ਵਾਲੀ ਇਕ ਭਰੋਸੇਯੋਗ ਮੋਲਨੁਪਿਰਾਵਿਰ ਨਾਂ ਦੀ ਐਂਟੀ ਵਾਇਰਸ ਦਵਾਈ ਹੈ ਜਿਸਦਾ ਮਨੁੱਖਾਂ ’ਚ ਇਸਤੇਮਾਲ ਦੇ ਆਖਰੀ ਪੜਾਅ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਖੋਜ਼ਕਾਰ ਉਮੀਦ ਪ੍ਰਗਟਾ ਰਹੇ ਹਨ ਕਿ ਇਸਦੀ ਵਰਤੋਂ ਇਨਫੈਸ਼ਨ ਦਾ ਇਲਾਜ ਕਰਨ ਅਤੇ ਉਸਨੂੰ ਰੋਕਣ ਦੋਨੋਂ ਵਿਚ ਕੀਤਾ ਜਾ ਸਕਦਾ ਹੈ। ਇਸਨੂੰ ਗੋਲੀ ਦੇ ਰੂਪ ਵਿਚ ਲਿਆ ਜਾ ਸਕਦਾ ਹੈ, ਭਾਵ ਲੋਕਾਂ ਨੂੰ ਇਹ ਲੈਣ ਲਈ ਹਸਪਤਾਲ ਵਿਚ ਭਰਤੀ ਨਹੀਂ ਹੋਣਾ ਪਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News