ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ ''ਤੇ ਚੜ੍ਹਾ ਦਿੱਤੀ ਕਾਰ, ਮੌਤ

Tuesday, Jul 11, 2023 - 10:21 AM (IST)

ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ ''ਤੇ ਚੜ੍ਹਾ ਦਿੱਤੀ ਕਾਰ, ਮੌਤ

ਐਰੀਜ਼ੋਨਾ - ਅਮਰੀਕਾ ਦੇ ਐਰੀਜ਼ੋਨਾ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮਾਂ ਨੇ ਆਪਣੀ ਹੀ 13 ਮਹੀਨੇ ਦੀ ਬੱਚੀ ਨੂੰ ਕਾਰ ਨਾਲ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ਨੂੰ ਔਰਤ ਨੇ ਜਾਣਬੁੱਝ ਕੇ ਅੰਜਾਮ ਨਹੀਂ ਦਿੱਤਾ ਸੀ। ਔਰਤ ਨੇ ਖੁਦ ਯਾਵਾਪਾਈ ਕਾਊਂਟੀ ਪੁਲਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ 6 ਜੁਲਾਈ ਨੂੰ ਇਕ ਤੰਗ ਜਗ੍ਹਾ ਤੋਂ ਕਾਰ ਬਾਹਰ ਕੱਢ ਰਹੀ ਸੀ। ਉਸ ਨੂੰ ਲੱਗਾ ਕਿ ਉਸ ਨੇ ਆਪਣੀ ਧੀ ਨੂੰ ਸੁਰੱਖਿਅਤ ਥਾਂ 'ਤੇ ਬਿਠਾਇਆ ਹੈ।

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

ਕਾਰ ਨੂੰ ਬਾਹਰ ਕੱਢਦੇ ਸਮੇਂ ਉਸ ਦੀ ਧੀ ਕਾਰ ਦੇ ਅਗਲੇ ਚੱਕੇ ਦੀ ਲਪੇਟ ਵਿਚ ਆ ਗਈ। ਇਸ ਕਾਰਨ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਹਾਦਸੇ ਮਗਰੋਂ ਬੱਚੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੱਚੀ ਨੂੰ ਬਚਾਉਣ ਵਿਚ ਅਸਫ਼ਲ ਰਹੇ। ਔਰਤ ਦੀ ਪਛਾਣ ਜਾਫਰੀਆ ਥਨਬਰਗ ਵਜੋਂ ਹੋਈ ਹੈ, ਜਦੋਂ ਕਿ ਹਾਦਸੇ ਵਿਚ ਜਾਨ ਗੁਆਉਣ ਵਾਲੀ ਉਸ ਦੀ ਧੀ ਦਾ ਨਾਮ ਸਾਇਰਾ ਰੋਜ਼ ਥੋਮਿੰਗ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਮਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ: SFJ ਮੁਖੀ ਗੁਰਪਤਵੰਤ ਪੰਨੂ ਦੀ ਫਿਰ ਗਿੱਦੜ-ਭੱਬਕੀ, ਬੋਲਿਆ- ਨਿੱਝਰ ਦੀ ਮੌਤ ਦਾ ਬਦਲਾ ਲਵਾਂਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News