ਯੂਕੇ: ਸੰਸਦ ਨੇੜੇ ਬਣਾਈ ਜਾਵੇਗੀ ਯਹੂਦੀ ਲੋਕਾਂ ''ਤੇ ਹੋਏ ਅੱਤਿਆਚਾਰ ਨੂੰ ਦਰਸਾਉਂਦੀ ਯਾਦਗਾਰ

Friday, Jul 30, 2021 - 01:00 PM (IST)

ਯੂਕੇ: ਸੰਸਦ ਨੇੜੇ ਬਣਾਈ ਜਾਵੇਗੀ ਯਹੂਦੀ ਲੋਕਾਂ ''ਤੇ ਹੋਏ ਅੱਤਿਆਚਾਰ ਨੂੰ ਦਰਸਾਉਂਦੀ ਯਾਦਗਾਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਸਰਕਾਰ ਨੇ ਵੀਰਵਾਰ ਨੂੰ ਪਾਰਲੀਮੈਂਟ ਨੇੜੇ ਇੱਕ ਰਾਸ਼ਟਰੀ ਯਾਦਗਾਰ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਨਾਜ਼ੀਆਂ ਦੁਆਰਾ ਯਹੂਦੀ ਲੋਕਾਂ 'ਤੇ ਕੀਤੇ ਅੱਤਿਆਚਾਰ ਲਈ ਸ਼ਰਧਾਂਜਲੀ ਹੋਵੇਗੀ। ਬਰਤਾਨੀਆ ਸਰਕਾਰ ਅਨੁਸਾਰ ਸੰਸਦ ਨੇੜਲੇ ਵਿਕਟੋਰੀਆ ਟਾਵਰ ਗਾਰਡਨ ਵਿੱਚ ਹੋਲੋਕਾਸਟ ਮੈਮੋਰੀਅਲ ਐਂਡ ਲਰਨਿੰਗ ਸੈਂਟਰ ਬਣਾਉਣਾ, ਲੋਕਾਂ ਲਈ ਇੱਕ ਸ਼ਕਤੀਸ਼ਾਲੀ ਸੰਦੇਸ਼ ਰਹੇਗਾ। 

ਇਸ ਯਾਦਗਾਰ ਦੀ ਘੋਸ਼ਣਾ 2016 ਵਿੱਚ ਕੀਤੀ ਗਈ ਸੀ ਪਰ ਕੁਝ ਲੋਕਾਂ ਦੁਆਰਾ ਜਗ੍ਹਾ ਦੀ ਚੋਣ ਦਾ ਵਿਰੋਧ ਕੀਤਾ ਗਿਆ। ਕੁਝ ਪ੍ਰਚਾਰਕਾਂ ਦੇ ਇੱਕ ਸਮੂਹ ਨੇ ਦਲੀਲ ਦਿੱਤੀ ਸੀ ਕਿ ਇਹ ਸ਼ਹਿਰ ਦੇ ਕੇਂਦਰ ਵਿੱਚ ਕੀਮਤੀ ਹਰੀਆਲੀ ਭਰੀ ਜਗ੍ਹਾ ਨੂੰ ਖਰਾਬ ਕਰ ਦੇਵੇਗੀ ਪਰ ਪਿਛਲੇ ਸਾਲ ਜਨਤਕ ਪੁੱਛਗਿੱਛ ਤੋਂ ਬਾਅਦ, ਸਰਕਾਰ ਨੇ ਕਿਹਾ ਕਿ ਇਸ ਸਥਾਨ ਦੇ ਲਾਭ ਪਾਰਕ ਵਿੱਚ ਖੁੱਲ੍ਹੀ ਜਗ੍ਹਾ ਦੇ ਮੁਕਾਬਲੇ ਜ਼ਿਆਦਾ ਹਨ। 

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ: ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਲਾਇਬ੍ਰੇਰੀ ਨੂੰ ਕੀਤੀ ਵਾਪਸ

ਇਸ ਯਾਦਗਾਰ ਦਾ ਡਿਜ਼ਾਈਨ ਪ੍ਰਮੁੱਖ ਆਰਕੀਟੈਕਟ ਡੇਵਿਡ ਅਡਜਯੇ ਅਤੇ ਰੌਨ ਅਰਾਦ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਤਕਰੀਬਨ 100 ਮਿਲੀਅਨ ਪੌਂਡ ਦੀ ਲਾਗਤ ਵਾਲੀ ਇਹ ਯਾਦਗਾਰ 2024 ਵਿੱਚ ਖੁੱਲ੍ਹਣ ਵਾਲੀ ਹੈ। ਇਹ ਯਾਦਗਾਰ ਦੇਖਣ ਲਈ ਮੁਫ਼ਤ ਹੋਵੇਗੀ। ਇਸ ਦਾ ਉਦੇਸ਼ ਬ੍ਰਿਟੇਨ ਦੀ ਹੋਲੋਕਾਸਟ (ਸ਼ਰਬਨਾਸ਼) ਵਿੱਚ ਮਾਰੇ ਗਏ 60 ਲੱਖ ਯਹੂਦੀਆਂ ਅਤੇ ਨਾਜ਼ੀ ਅੱਤਿਆਚਾਰਾਂ ਦੇ ਹੋਰ ਪੀੜਤਾਂ ਦੀ ਰਾਸ਼ਟਰੀ ਯਾਦ ਨੂੰ ਉਜਾਗਰ ਕਰਨ ਵਜੋਂ ਹੈ।


author

Vandana

Content Editor

Related News