ਅਮਰੀਕਾ ''ਚ ਯਹੂਦੀ ਕੇਂਦਰ ਨੂੰ ਲੈ ਕੇ ਧਮਕੀ ਦੇਣ ''ਤੇ ਇਕ ਵਿਅਕਤੀ ਗ੍ਰਿਫਤਾਰ
Monday, Aug 19, 2019 - 10:22 PM (IST)

ਵਾਸ਼ਿੰਗਟਨ - ਅਮਰੀਕੀ ਰਾਜ ਓਹੀਓ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ, ਵਿਅਕਤੀ ਨੇ ਇਕ ਯਹੂਦੀ ਭਾਈਚਾਰਕ ਕੇਂਦਰ 'ਚ ਗੋਲੀਬਾਰੀ ਕਰਨ ਦੀ ਧਮਕੀ ਦਿੱਤੀ ਸੀ। ਇਹ ਜਾਣਕਾਰੀ ਮੀਡੀਆ ਨੇ ਸੋਮਵਾਰ ਨੂੰ ਦਿੱਤੀ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਜੇਮਸ ਰੇਅਰਡਾਨ (20) ਨੇ ਪੀਟਸਬਰਗ ਨੇ ਉੱਤਰ 'ਚ ਯੰਗਸਟਾਊਨ 'ਚ ਸਥਿਤ ਕੇਂਦਰ 'ਚ ਬੰਦੂਕ ਨਾਲ ਗੋਲੀਬਾਰੀ ਕਰਦੇ ਹੋਏ ਇਕ ਵਿਅਕਤੀ ਦੀ ਆਨਲਾਈਨ ਵੀਡੀਓ ਪੋਸਟ ਕੀਤੀ ਸੀ, ਜਿਸ ਦਾ ਕੈਪਸ਼ਨ ਸੀ- 'ਕੇਂਦਰ ਨੂੰ ਪਛਾਣੋ।'
ਪੁਲਸ ਨੇ ਐਤਵਾਰ ਨੂੰ ਆਖਿਆ ਕਿ ਉਸ ਦੇ ਘਰ ਦੀ ਤਲਾਸ਼ੀ 'ਚ ਕਈ ਹਥਿਆਰ, ਬਾਡੀ ਆਰਮਰ ਅਤੇ ਗੈਸ ਮਾਸਕ ਮਿਲੇ ਹਨ। ਰੇਅਰਡਾਨ ਨੂੰ ਸ਼ਨੀਵਾਰ ਨੂੰ ਯੰਗਸਟਾਊਨ ਕੋਲ ਨਿਊ ਮਿਡਲਟਾਊਨ ਤੋਂ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਗਲਤ ਵਿਵਹਾਰ ਅਤੇ ਉਤਪੀੜਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਾਂਚ ਅਧਿਕਾਰੀਆਂ ਦਾ ਆਖਣਾ ਹੈ ਕਿ ਜਦੋਂ ਇੰਸਟਗ੍ਰਾਮ 'ਤੇ ਇਕ ਸ਼ਖਸ ਨੇ ਕੈਪਸ਼ਨ ਦੇ ਨਾਲ ਬੰਦੂਕ ਨਾਲ ਫਾਇਰਿੰਗ ਕਰਦੇ ਹੋਏ ਇਕ ਵਿਅਕਤੀ ਦੀ ਵੀਡੀਓ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਪੁਲਸ ਨੇ ਯੰਗਸਟਾਊਨ ਯਹੂਦੀ ਫੈਮਿਲੀ ਕਮਿਊਨਿਟੀ ਸ਼ੂਟਰ ਦੀ ਪਛਾਣ ਵ੍ਹਾਈਟ ਨੈਸ਼ਨਲਿਸਟ ਸੀਮਸ ਓ ਰੇਅਰਡਾਨ ਦੇ ਰੂਪ 'ਚ ਕੀਤੀ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਪਿਛਲੇ ਸਾਲ ਅਕਤੂਬਰ 'ਚ ਪੀਟਸਬਰਗ ਦੇ ਟ੍ਰੀ ਆਫ ਲਾਈਨ ਸਿਨਾਗਾਗ, ਜਿਸ 'ਤੇ ਹੋਏ ਹਮਲੇ 'ਚ 11 ਲੋਕ ਮਾਰੇ ਗਏ ਸਨ। ਉਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਬੁਰਾ ਯਹੂਦੀ ਵਿਰੋਧੀ ਹਮਲਾ ਸੀ।