ਪਲੰਬਰ ਦੀ ਕੁੱਟਮਾਰ ਮਾਮਲੇ ''ਚ ਸਾਊਦੀ ਦੀ ਸ਼ਹਿਜ਼ਾਦੀ ''ਤੇ ਪੈਰਿਸ ''ਚ ਮੁਕੱਦਮਾ

07/11/2019 1:06:08 AM

ਪੈਰਿਸ - ਸਾਊਦੀ ਅਰਬ ਦੇ ਕਿੰਗ ਸਲਮਾਨ ਦੀ ਇਕਲੌਤੀ ਧੀ ਖਿਲਾਫ ਮੰਗਲਵਾਰ ਨੂੰ ਪੈਰਿਸ 'ਚ ਮੁਕੱਦਮਾ ਸ਼ੁਰੂ ਕੀਤਾ ਗਿਆ। ਇਹ ਮੁਕੱਦਮਾ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੈਰਿਸ 'ਚ ਸਾਊਦੀ ਸ਼ਾਹੀ ਖਾਨਦਾਨ ਦੇ ਅਪਾਰਟਮੈਂਟ 'ਚ ਤਸਵੀਰਾਂ ਅਤੇ ਵੀਡੀਓ ਲੈਣ ਦੇ ਸ਼ੱਕ 'ਚ ਇਕ ਪਲੰਬਰ ਦੀ ਕੁੱਟਮਾਰ ਦੇ ਕਥਿਤ ਆਦੇਸ਼ ਆਪਣੀ ਸੁਰੱਖਿਆ ਗਾਰਡ ਨੂੰ ਦਿੱਤੇ ਸਨ।
ਵਕੀਲਾਂ ਨੇ ਦੋਸ਼ ਲਾਇਆ ਕਿ ਸ਼ਹਿਜ਼ਾਦੀ ਹੇਸਾ ਬਿੰਤ ਸਲਮਾਨ ਉਸ ਸਮੇਂ ਬਹੁਤ ਨਰਾਜ਼ ਹੋ ਗਈ ਜਦੋਂ ਉਨ੍ਹਾਂ ਨੇ ਪਲੰਬਰ ਨੂੰ ਉਸ ਦੀ ਤਸਵੀਰ ਲੈਂਦੇ ਹੋਏ ਦੇਖਿਆ। ਸ਼ਹਿਜ਼ਾਦੀ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਸਾਊਦੀ ਕਿੰਗ ਦੀ ਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਕੀਤਾ ਜਾਵੇ। ਸਾਊਦੀ ਅਰਬ ਦੀ ਰੂੜੀਵਾਦੀ ਰਸਮਾਂ ਕਾਰਨ ਸ਼ਹਿਜ਼ਾਦੀ ਨੂੰ ਅਜਿਹਾ ਸ਼ੱਕ ਹੋਇਆ ਸੀ। ਸਤੰਬਰ 2016 'ਚ ਹੋਈ ਇਸ ਘਟਨਾ ਦੇ ਕੁਝ ਹੀ ਦਿਨਾਂ ਬਾਅਦ ਸ਼ਹਿਜ਼ਾਦੀ ਫਰਾਂਸ ਛੱਡ ਕੇ ਚੱਲੀ ਗਈ ਅਤੇ ਇਕ ਦਿਨ ਦੇ ਇਸ ਮੁਕੱਦਮੇ 'ਚ ਉਹ ਮੌਜੂਦ ਨਹੀਂ ਸੀ। ਉਨ੍ਹਾਂ ਦੀ ਗ੍ਰਿਫਤਾਰੀ ਦਾ ਵਾਰੰਟ ਦਸੰਬਰ 2017 'ਚ ਜਾਰੀ ਕੀਤਾ ਗਿਆ ਸੀ।
ਸ਼ਹਿਜ਼ਾਦੀ ਦੇ ਵਕੀਲ ਨੇ ਦੱਸਿਆ ਕਿ ਉਹ ਮੌਜੂਦ ਇਸ ਲਈ ਸੀ ਕਿਉਂਕਿ ਉਨ੍ਹਾਂ ਨੂੰ ਪੱਤਰ ਪੈਰਿਸ ਦੇ ਪਤੇ 'ਤੇ ਭੇਜਿਆ ਗਿਆ ਸੀ ਨਾ ਕਿ ਸਾਊਦੀ ਅਰਬ ਦੇ ਸ਼ਾਹੀ ਮਹਿਲ ਦੇ ਪਤੇ 'ਤੇ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਵੱਡੀ ਸੌਤੇਲੀ ਭੈਣ ਸ਼ਹਿਜ਼ਾਦੀ ਬਿੰਤ ਸਲਮਾਨ ਨੇ ਆਪਣੇ ਵਕੀਲ ਦੇ ਜ਼ਰੀਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸ਼ਹਿਜ਼ਾਦੀ ਬਿੰਤ ਸਲਮਾਨ 'ਤੇ ਹਿੰਸਾ 'ਚ ਸ਼ਾਮਲ ਹੋਣ, ਸਮਾਨ ਜ਼ਬਤ ਕਰ ਲੈਣ ਅਤੇ ਪਲੰਬਰ ਦਾ ਫੋਨ ਚੋਰੀ ਕਰਨ ਲੈਣ ਦੇ ਦੋਸ਼ ਹਨ। ਉਨ੍ਹਾਂ ਦੀ ਸੁਰੱਖਿਆ ਕਰਮੀ ਰਾਣੀ ਸਈਦਾ 'ਤੇ ਵੀ ਇਹ ਦੋਸ਼ ਹਨ। ਵਕੀਲ ਨੇ ਅਦਾਲਤ 'ਚ ਮੰਗ ਕੀਤੀ ਕਿ ਸ਼ਹਿਜ਼ਾਦੀ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਜਾਵੇ ਅਤੇ 5,000 ਯੂਰੋ ਦਾ ਜ਼ੁਰਮਾਨਾ ਲਾਇਆ ਜਾਵੇ। ਉਨ੍ਹਾਂ ਨੇ ਸੁਰੱਖਿਆ ਕਰਮੀ ਲਈ 8 ਮਹੀਨਿਆਂ ਦੀ ਸਜ਼ਾ ਦੀ ਮੰਗ ਕੀਤੀ ਅਤੇ 5,000 ਯੂਰੋ ਦਾ ਜ਼ੁਰਮਾਨਾ ਲਾਉਣ ਦੀ ਮੰਗ ਕੀਤੀ।


Khushdeep Jassi

Content Editor

Related News