ਪੁਲ ਟੁੱਟਣ ''ਤੇ ਮੰਗਿਆ 837 ਕਰੋੜ ਦਾ ਮੁਆਵਜ਼ਾ, ਮਾਰੇ ਗਏ ਸਨ 6 ਭਾਰਤੀ

Saturday, Sep 21, 2024 - 06:25 PM (IST)

ਵਾਸ਼ਿੰਗਟਨ (ਰਾਜ ਗੋਗਨਾ) - ਇਸ ਸਾਲ 25 ਮਾਰਚ ਦੀ ਅੱਧੀ ਰਾਤ  ਨੂੰ ਮੈਰੀਲੈਂਡ ਦੇ ਬਾਲਟੀਮੋਰ ਵਿਚ ਪੈਟਾਪਸਕੋ ਨਦੀ ਦੇ ਇੱਕ ਪੁਲ ਨਾਲ ਇੱਕ ਵੱਡਾ ਜਹਾਜ਼ ਟਕਰਾ ਗਿਆ ਸੀ। ਨਤੀਜੇ ਦੇ ਵਜੋਂ, ਪੁਲ ਦੇ ਟੁਕੜੇ-ਟੁਕੜੇ  ਹੋ ਗਏ ਸਨ। ਇਸ ਦੇ ਨਾਲ ਹੀ ਜਹਾਜ਼ ਪੁੱਲ ਦੇ ਟੁਕੜਿਆਂ ਹੇਠਾਂ ਫਸ ਗਿਆ ਸੀ।  ਇਸ ਹਾਦਸੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ।  ਇਸ ਦੌਰਾਨ ਜਹਾਜ਼ ਵਿੱਚ  ਸਵਾਰ 20 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੇ ਪਹਿਲਾਂ ਹੀ ਖਤਰੇ ਨੂੰ ਮਹਿਸੂਸ ਕੀਤਾ ਅਤੇ ਅਧਿਕਾਰੀਆਂ ਨੂੰ ਸੁਚੇਤ ਵੀ ਕੀਤਾ। ਇਸ ਹਾਦਸੇ ਕਾਰਨ ਪੁਲ ’ਤੇ ਆਵਾਜਾਈ ਠੱਪ ਹੋ ਗਈ ਸੀ ਅਤੇ ਇਸ ਦੇ ਕਾਰਨ ਕਈ ਜਾਨਾਂ ਵੀ ਚਲੀਆਂ ਗਈਆਂ ਸਨ।

ਇਹ ਵੀ ਪੜ੍ਹੋ :     iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ

ਹੁਣ ਸਿੰਗਾਪੁਰ ਦੀ ਇਸ ਫਰਮ ਨੇ 100 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਅਮਰੀਕਾ ਦੇ ਬਾਲਟੀਮੋਰ ਵਿੱਚ ਇੱਕ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਪੁਲ ਟੁੱਟ ਗਿਆ ਸੀ। ਹਾਲ ਹੀ ਵਿੱਚ, ਅਮਰੀਕੀ ਨਿਆਂ ਵਿਭਾਗ ਨੇ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਜਹਾਜ਼ ਦੇ ਮਾਲਕ ਨੂੰ 100 ਮਿਲੀਅਨ ਡਾਲਰ ਭਾਰਤੀ ਮੁਦਰਾ ਮੁਤਾਬਕ  (837 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਬਾਲਟੀਮੋਰ ਪੁਲ ਨੂੰ ਨੁਕਸਾਨ ਪਹੁੰਚਾਉਣ ਅਤੇ ਬੰਦਰਗਾਹ 'ਤੇ ਸੇਵਾਵਾਂ ਦੀ ਰੁਕਾਵਟ ਲਈ ਜ਼ਿੰਮੇਵਾਰ ਕੰਪਨੀਆਂ ਤੋਂ ਪੈਸੇ ਦੀ ਵਸੂਲੀ ਕਰਨ ਲਈ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ :     PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ

ਇਸ ਦੇ ਹਿੱਸੇ ਵਜੋਂ ਇਹ ਦਾਅਵਾ ਦਾਇਰ ਕੀਤਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪਾਬੰਦ ਹਾਂ। ਇਸ ਸਥਿਤੀ ਦਾ ਕਾਰਨ ਸਬੰਧਤ ਸੰਸਥਾਵਾਂ ਦੀ ਲਾਪਰਵਾਹੀ ਹੈ। ਯੂਐਸ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦਾ ਇਲੈਕਟ੍ਰੀਕਲ ਅਤੇ ਮਕੈਨੀਕਲ ਸਿਸਟਮ ਗਲਤ ਢੰਗ ਨਾਲ ਬਰਕਰਾਰ ਸੀ। ਫ੍ਰਾਂਸਿਸ ਸਕਾਟ ਕੀ ਬ੍ਰਿਜ 'ਤੇ ਇਕ ਸਪੋਰਟ ਕਾਲਮ ਨੂੰ ਟੱਕਰ ਮਾਰਨ ਤੋਂ ਪਹਿਲਾਂ ਕਥਿਤ ਤੌਰ 'ਤੇ ਜਹਾਜ ਦੀ ਬਿਜਲੀ ਬੰਦ ਸੀ। ਇਹ ਸਿਰਫ਼ ਮਾਲਕ ਦੀ ਗਲਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਹਾਜ਼ ਦੀ ਸਹੀ ਸਾਂਭ-ਸੰਭਾਲ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਜਹਾਜ਼ ਦੇ ਸਿੰਗਾਪੁਰ ਸਥਿਤ ਮਾਲਕ ਨੇ ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ, ਜਿਨ੍ਹਾਂ ਕੰਪਨੀਆਂ ਨੇ ਮੁਆਵਜ਼ਾ ਘਟਾਉਣ ਦੀ ਇਸ ਬੇਨਤੀ ਦਾ ਜਵਾਬ ਦਿੱਤਾ ਹੈ। ਇਸ ਰਕਮ ਨੂੰ ਘਟਾ ਕੇ 44 ਮਿਲੀਅਨ ਡਾਲਰ ਕਰਨ ਦੀ ਮੰਗ ਵੀ ਕੀਤੀ ਗਈ ਹੈ।ਜਹਾਜ਼ ਦੇ ਟਕਰਾਉਣ ਤੋਂ ਬਾਅਦ ਪੈਟਾਪਸਕੋ ਨਦੀ ਉੱਤੇ ਪੂਰਾ ਫਰਾਂਸਿਸ ਸਕੌਟ ਕੀ ਬ੍ਰਿਜ ਢਹਿ ਗਿਆ ਸੀ। ਸਥਾਨਕ ਸਮੇਂ ਮੁਤਾਬਕ ਬੀਤੀਂ 25 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਵਾਪਰੀ ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ :     iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ

ਉਸ ਸਮੇਂ ਜਹਾਜ਼ 'ਤੇ ਮੌਜੂਦ ਭਾਰਤੀ ਅਮਲੇ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲ ’ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਮੈਰੀਲੈਂਡ ਦੇ ਗਵਰਨਰ ਨੇ ਇਸ ਘਟਨਾ ਨੂੰ 'ਰਾਸ਼ਟਰੀ ਵਿੱਤੀ ਤਬਾਹੀ' ਵੀ  ਦੱਸਿਆ ਹੈ। ਬਾਲਟੀਮੋਰ, ਅਮਰੀਕਾ ਦੇ ਸਭ ਤੋਂ ਵਿਅਸਤ ਬੰਦਰਗਾਹਾਂ ਵਿੱਚੋਂ ਇੱਕ ਹੈ। ਜੋ  ਮਹੀਨਿਆਂ ਲਈ ਬੰਦ ਰਿਹਾ, ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਪੁਲ ਤੋਂ ਮਲਬਾ ਹਟਾਉਣ ਲਈ ਸਖ਼ਤ ਮਿਹਨਤ ਕੀਤੀ। 1,000 ਟਨ ਚੁੱਕਣ ਦੇ ਸਮਰੱਥ ਚ’ ਇੱਕ ਵੱਡੀ ਕਰੇਨ ਦੀ ਮਦਦ ਨਾਲ ਮਲਬਾ ਹਟਾਉਣ ਵਿੱਚ ਦਸ ਦਿਨ ਲੱਗੇ। ਪੁਲ ਨਾਲ ਟਕਰਾਉਣ ਵਾਲੇ ਜਹਾਜ਼ 'ਤੇ 3 ਤੋਂ 4 ਹਜ਼ਾਰ ਟਨ ਮਲਬਾ ਡਿੱਗ ਗਿਆ ਸੀ ਅਤੇ ਇਹ ਉੱਥੇ ਹੀ ਫਸ ਗਿਆ ਸੀ।

ਇਹ ਵੀ ਪੜ੍ਹੋ :      ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ

ਇਹ ਵੀ ਪੜ੍ਹੋ :    ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News