ਸੂਡਾਨ 'ਚ ਤਖ਼ਤਾਪਲਟ ਵਿਰੁੱਧ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਉਤਰੇ ਸੜਕਾਂ 'ਤੇ

Monday, Dec 20, 2021 - 03:54 AM (IST)

ਸੂਡਾਨ 'ਚ ਤਖ਼ਤਾਪਲਟ ਵਿਰੁੱਧ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਉਤਰੇ ਸੜਕਾਂ 'ਤੇ

ਕਾਹਿਰਾ-ਸੂਡਾਨ 'ਚ ਅਕਤੂਬਰ 'ਚ ਹੋਏ ਫੌਜੀ ਤਖ਼ਤਾਪਲਟ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਨੂੰ ਬਹਾਲ ਕਰਨ ਪਰ ਅੰਦੋਲਨ ਨੂੰ ਦਰਕਿਨਾਰ ਕਰਨ ਵਿਰੁੱਧ ਐਤਵਾਰ ਨੂੰ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਰਾਜਧਾਨੀ ਖਾਰਤੁਮ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਸੜਕਾਂ 'ਤੇ ਉਤਰੇ। ਪ੍ਰਦਰਸ਼ਨਾਂ ਰਾਹੀਂ ਉਸ ਵਿਦਰੋਹ ਦੀ ਤੀਸਰੀ ਵਰ੍ਹੇਗੰਢ ਨੂੰ ਚਿੰਨ੍ਹਿਤ ਕੀਤਾ ਗਿਆ ਜਿਸ ਦੇ ਚੱਲਦੇ ਅਪ੍ਰੈਲ 2019 'ਚ ਲੰਬੇ ਸਮੇਂ ਤੋਂ ਜਾਰੀ ਤਾਨਾਸ਼ਾਹ ਸ਼ਾਸਕ ਉਮਰ ਉਲ-ਬਸ਼ੀਰ ਅਤੇ ਉਨ੍ਹਾਂ ਦੀ ਇਸਲਾਮੀ ਸਰਕਾਰ ਦੇ ਸ਼ਾਸਨ ਦਾ ਤਖ਼ਤਾਪਲਟ ਕੀਤਾ ਗਿਆ।

ਇਹ ਵੀ ਪੜ੍ਹੋ :ਕਪੂਰਥਲਾ 'ਚ ਬੇਅਦਬੀ ਮਾਮਲੇ 'ਚ ਆਈ.ਜੀ. ਜਲੰਧਰ ਰੇਂਜ ਵਲੋਂ ਕੀਤੇ ਗਏ ਵੱਡੇ ਖੁਲਾਸੇ (ਵੀਡੀਓ)

ਇਸ ਤੋਂ ਬਾਅਦ ਸੂਡਾਨ ਲੋਕਤੰਤਰ ਦੇ ਰਸਤੇ 'ਤੇ ਅਗੇ ਵਧਿਆ ਅਤੇ ਫਿਰ 25 ਅਕਤੂਬਰ ਨੂੰ ਹੋਏ ਫੌਜੀ ਤਖ਼ਤਾਪਲਟ ਤੋਂ ਇਕ ਵਾਰ ਫਿਰ ਲੋਕਾਂ ਨੂੰ ਵਿਰੋਧ-ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰਨਾ ਪਿਆ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਰਾਜਧਾਨੀ ਖਾਰਤੁਮ ਅਤੇ ਹੋਰ ਸ਼ਹਿਰਾਂ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਮਾਰਚ ਕਰਦੇ ਨਜ਼ਰ ਆਏ। ਪ੍ਰਦਰਸ਼ਨਕਾਰੀ ਸੂਡਾਨ ਝੰਡਾ ਲਹਿਰਾਉਂਦੇ ਚੱਲ ਰਹੇ ਸਨ।

ਇਹ ਵੀ ਪੜ੍ਹੋ : ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਵਿਰੋਧ ਨੂੰ ਲੈ ਕੇ ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫ਼ਾ

ਇਸ ਤੋਂ ਇਲਾਵਾ ਕਈ ਪ੍ਰਦਰਨਸ਼ਕਾਰੀ ਚਿੱਟੇ ਰੰਗ ਦੇ ਝੰਡੇ ਵੀ ਫੜ੍ਹੇ ਦਿਖੇ ਜਿਸ 'ਤੇ ਤਖ਼ਤਾਪਲਟ ਵਿਰੁੱਧ ਆਵਾਜ਼ ਚੁੱਕਣ ਦੌਰਾਨ ਜਾਨ ਗੁਆਉਣ ਵਾਲਿਆਂ ਦੀਆਂ ਤਸਵੀਰਾਂ ਛਪੀਆਂ ਸਨ। ਪ੍ਰਦਰਸ਼ਨ ਤੋਂ ਪਹਿਲਾਂ ਸੂਡਾਨ ਪ੍ਰਸ਼ਾਸਨ ਨੇ ਖਾਰਤੁਮ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਸਨ ਤਾਂ ਕਿ ਉਹ ਫੌਜ ਦੇ ਹੈੱਡਕੁਆਰਟਰ, ਰਾਸ਼ਟਰਪਤੀ ਭਵਨ ਅਤੇ ਹੋਰ ਸਰਕਾਰੀ ਇਮਾਰਤਾਂ ਤੱਕ ਨਾ ਪਹੁੰਚ ਸਕਣ।

ਇਹ ਵੀ ਪੜ੍ਹੋ : ਵਿਸ਼ਵ ਬੈਂਕ ਨੇ ਪਾਕਿ ਨੂੰ 195 ਮਿਲੀਅਨ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News