ਇਟਲੀ 'ਚ ਪੰਜਾਬੀ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਵਿਸ਼ਾਲ ਰੋਸ ਮੁਜ਼ਾਹਰਾ 2 ਦਸੰਬਰ ਨੂੰ

Friday, Dec 01, 2023 - 01:47 PM (IST)

ਰੋਮ (ਦਲਵੀਰ ਕੈਂਥ): ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੁੱਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਕੰਮ ਤੋਂ ਕੱਢੇ ਗਏ 60 ਪੰਜਾਬੀ ਵਰਕਰ ਵਰਦੇ ਮੀਂਹ ਅਤੇ ਠੰਡ ਵਿੱਚ ਧਰਨੇ 'ਤੇ ਬੈਠੇ ਹੋਏ ਹਨ। ਇਹ ਵਰਕਰ ਜੋ ਕਿ 16 ਅਕਤੂਬਰ ਤੋਂ ਲਗਾਤਾਰ ਧਰਨੇ 'ਤੇ ਬੈਠੇ ਹੋਏ ਹਨ, ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਮ 'ਤੇ ਵਾਪਸ ਬੁਲਾਇਆ ਜਾਵੇ। ਜੋ ਕਿ ਪਿਛਲੇ 15-20 ਸਾਲਾਂ ਤੋਂ ਉਸ ਮੀਟ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਹਨ ਅਤੇ ਅਚਾਨਕ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਹੀਨੇ ਬਾਅਦ ਆਉਣਾ ਸੀ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਨਾਲ ਇਟਲੀ 'ਚ ਵਾਪਰ ਗਿਆ ਭਾਣਾ

ਇਹ ਸਾਰੇ ਵਰਕਰ ਯੂਨੀਅਨ ਯੂ ਐਸ ਬੀ ਦੇ ਮੈਂਬਰ ਹਨ। ਵੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਹਨਾਂ ਕਾਮਿਆਂ ਦੀ ਸੰਸਥਾ ਯੂ.ਐਸ.ਬੀ ਜੋ ਕਿ ਇਹਨਾਂ ਦੇ ਹੱਕਾਂ ਲਈ ਕਾਨੂੰਨੀ ਲੜਾਈ ਵੀ ਲੜ ਰਹੀ ਹੈ, ਵੱਲੋਂ ਸਰਕਾਰ ਦੇ ਕੰਨਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚਾਉਣ ਦੇ ਲਈ ਕਰੇਮੋਨਾ ਸ਼ਹਿਰ ਦੇ ਵੀਆ ਮਾਨਤੋਵਾ ਦੀ ਪਾਰਕਿੰਗ ਵਿਖੇ 2 ਦਸੰਬਰ, 2023 ਦਿਨ ਸ਼ਨੀਵਾਰ ਨੂੰ ਦੁਪਹਿਰ ਢਾਈ ਵਜੇ ਇਕ ਭਾਰੀ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇਹਨਾਂ ਵੀਰਾਂ ਵੱਲੋਂ ਸਾਰੇ ਪੰਜਾਬੀ ਭਾਈਚਾਰੇ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਵਧ ਚੜ੍ਹ ਕੇ ਇਹਨਾਂ ਦਾ ਸਾਥ ਇਸ ਰੋਸ ਪ੍ਰਦਰਸ਼ਨ ਵਿੱਚ ਦਿਓ ਤਾਂ ਕਿ ਇਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅਤੇ ਇਹਨਾਂ ਨੂੰ ਕੰਮਾਂ 'ਤੇ ਵਾਪਸ ਬੁਲਾਇਆ ਜਾਵੇ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਵਿੱਚ ਇਹਨਾਂ ਦੀ ਸੰਸਥਾ ਵੱਲੋਂ ਵੀ ਇਟਲੀ ਦੇ ਵੱਖ-ਵੱਖ ਭਾਗਾਂ ਤੋਂ ਸ਼ਿਰਕਤ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News