ਆਸਟ੍ਰੇਲੀਆ ’ਚ ਬਣੇਗਾ ਵੱਡੇ ਆਕਾਰ ਦਾ ‘ਬਲੈਕ ਬਾਕਸ’, ਕਰੇਗਾ ਇਹ ਅਹਿਮ ਕੰਮ

Saturday, Dec 11, 2021 - 03:51 PM (IST)

ਆਸਟ੍ਰੇਲੀਆ ’ਚ ਬਣੇਗਾ ਵੱਡੇ ਆਕਾਰ ਦਾ ‘ਬਲੈਕ ਬਾਕਸ’, ਕਰੇਗਾ ਇਹ ਅਹਿਮ ਕੰਮ

ਇੰਟਰਨੈਸ਼ਨਲ ਡੈਸਕ : ਆਸਟਰੇਲੀਆ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਇਕ ਵੱਡ-ਆਕਾਰੀ ਸਟੀਲ ਦੀ ਤਿਜੌਰੀ ਧਰਤੀ ਦੇ ਗਰਮ ਹੁੰਦੇ ਮੌਸਮ ਦੇ ਪੈਟਰਨ ਨੂੰ ਰਿਕਾਰਡ ਕਰੇਗੀ। ਇਹ ਮਸ਼ੀਨ ਅਸੀਂ ਜੋ ਗੱਲਾਂ ਕਰਦੇ ਹਾਂ, ਉਸ ਨੂੰ ਵੀ ਸੁਣੇਗੀ। ਇਸ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਇਕ ਅਜਿਹਾ ਸੰਗ੍ਰਹਿ ਤਿਆਰ ਕਰੇਗੀ, ਜੋ ਮਨੁੱਖਤਾ ਦੇ ਗ਼ਲਤ ਕਦਮਾਂ ਨੂੰ ਇਕ-ਦੂਜੇ ਨਾਲ ਜੋੜਨ ’ਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇਸ ਨੂੰ ਧਰਤੀ ਦਾ ‘ਬਲੈਕ ਬਾਕਸ’ ਵੀ ਕਿਹਾ ਜਾ ਰਿਹਾ ਹੈ। ਇਹ ਮਸ਼ੀਨ ਆਸਟ੍ਰੇਲੀਆ ਦੇ ਇਕ ਟਾਪੂ ਤਸਮਾਨੀਆ ’ਤੇ ਤਿਆਰ ਕੀਤੀ ਜਾਵੇਗੀ। ਇਹ ਜਹਾਜ਼ ਦੇ ਫਲਾਈਟ ਰਿਕਾਰਡਰ ਵਾਂਗ ਕੰਮ ਕਰੇਗੀ, ਜੋ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਦੇ ਆਖਰੀ ਪਲਾਂ ਨੂੰ ਰਿਕਾਰਡ ਕਰਦਾ ਹੈ। ਹਾਲਾਂਕਿ, ਇਸ ਦੇ ਨਿਰਮਾਤਾਵਾਂ ਨੇ ਉਮੀਦ ਪ੍ਰਗਟਾਈ ਸੀ ਕਿ ਇਸ ਨੂੰ ਖੋਲ੍ਹਣਾ ਨਹੀਂ ਪਵੇਗਾ। ਤਿੰਨ ਇੰਚ ਮੋਟੇ ਸਟੀਲ ਨਾਲ ਬਣ ਰਹੀ 33 ਫੁੱਟ ਲੰਬੀ ਇਸ ਤਿਜੌਰੀ ਦੇ ਅਗਲੇ ਸਾਲ ਦੇ ਅੱਧ ਤੱਕ ਮੁਕੰਮਲ ਹੋਣ ਦੀ ਉਮੀਦ ਨਹੀਂ ਹੈ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਜਾਣਕਾਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਧਰਤੀ ਦਾ ਇਹ ਬਲੈਕ ਬਾਕਸ ਜਲਵਾਯੂ ਪਰਿਵਰਤਨ ਅਤੇ ਮਨੁੱਖ ਵੱਲੋਂ ਪੈਦਾ ਕੀਤੇ ਹੋਰ ਖਤਰਿਆਂ ਨੂੰ ਰਿਕਾਰਡ ਕਰੇਗਾ। ਇਸ ਦੇ ਨਾਲ ਹੀ ਇਸ ਵੱਲੋਂ ਮਨੁੱਖੀ ਸੱਭਿਅਤਾ ਦੇ ਪਤਨ ਦੀ ਕਹਾਣੀ ਨੂੰ ਵੀ ਦਰਜ ਕੀਤਾ ਜਾਵੇਗਾ। 32 ਫੁੱਟ ਦੀ ਉਚਾਈ ਵਾਲੇ ਇਸ ‘ਬਲੈਕ ਬਾਕਸ’ ਨੂੰ ਕਦੇ ਨਾ ਟੁੱਟਣ ਵਾਲੇ ਸਟੀਲ ਤੋਂ ਬਣਾਇਆ ਜਾਵੇਗਾ। ਇਹ ਜਲਵਾਯੂ ਤੋਂ ਡਾਟਾ ਇਕੱਠਾ ਕਰੇਗਾ, ਜਿਵੇਂ ਕਿ ਤਾਪਮਾਨ, ਸਮੁੰਦਰ ਦਾ ਪੱਧਰ, ਜਲਵਾਯੂ ’ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਤੇ ਹੋਰ ਬਹੁਤ ਕੁਝ ਇਹ ਦਸਤਾਵੇਜ਼ ਬਣਾਉਣ ਲਈ ਕਿ ਕਿਵੇਂ ਮਨੁੱਖਤਾ ਜਲਵਾਯੂ ਤਬਾਹੀ ਨੂੰ ਰੋਕਣ ’ਚ ਅਸਫਲ ਰਹੀ। ਇਸ ਬਲੈਕ ਬਾਕਸ ਦੇ ਨਿਰਮਾਣ ਦਾ ਕੰਮ 2022 ਦੇ ਅੱਧ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪ੍ਰੋਜੈਕਟ ਮਾਰਕੀਟਿੰਗ ਕੰਪਨੀ ਕਲੇਮੇਂਗਰ ਵੱਲੋਂ ਬੀ.ਬੀ.ਡੀ.ਓ਼ ਯੂਨੀਵਰਸਿਟੀ ਆਫ ਤਸਮਾਨੀਆ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਇਹ ਹੈ ਕਿ ਜੇਕਰ ਆਉਣ ਵਾਲੇ ਸਾਲਾਂ ’ਚ ਧਰਤੀ ’ਤੇ ਮਨੁੱਖੀ ਸੱਭਿਅਤਾ ਖਤਮ ਹੋ ਜਾਂਦੀ ਹੈ ਤਾਂ ਜੋ ਬਚੇ ਹਨ, ਉਹ ਇਸ ਦੇ ਜ਼ਰੀਏ ਜਾਣ ਸਕਣਗੇ ਕਿ ਕੀ ਹੋਇਆ ਸੀ।


author

Manoj

Content Editor

Related News