ਦਰਦਨਾਕ ਘਟਨਾ : ਕਰਾਚੀ ’ਚ ਹਿੰਦੂ ਡਾਕਟਰ ਦੀ ਗੋਲ਼ੀ ਮਾਰ ਕੇ ਹੱਤਿਆ
03/30/2023 11:18:23 PM

ਕਰਾਚੀ (ਇੰਟ.) : ਕਰਾਚੀ ’ਚ ਇਕ ਹਿੰਦੂ ਡਾਕਟਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਤਿਆਰੇ ਬਾਈਕ ’ਤੇ ਆਏ ਅਤੇ ਗੋਲ਼ੀ ਮਾਰ ਕੇ ਫ਼ਰਾਰ ਹੋ ਗਏ। ਡਾਕਟਰ ਦੀ ਪਛਾਣ ਸਾਬਕਾ ਸੀਨੀਅਰ ਡਾਇਰੈਕਟਰ ਹੈਲਥ ਕੇ. ਐੱਮ. ਸੀ. ਡਾ. ਬੀਰਬਲ ਵਜੋਂ ਹੋਈ ਹੈ।
ਇਸ ਟਾਰਗੈੱਟ ਕਿਲਿੰਗ ’ਚ ਡਾ. ਬੀਰਬਲ ਦਾ ਇਕ ਸਹਿਯੋਗੀ ਵੀ ਜ਼ਖ਼ਮੀ ਹੋਇਆ ਹੈ, ਜਿਸ ਦੀ ਪਛਾਣ ਸਹਾਇਕ ਡਾ. ਕੁਰਤ ਉਲ ਐਨ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਗ੍ਰਿਫ਼ਤ 'ਚ ਸਾਬਕਾ ਮੰਤਰੀ ਦਾ ਪੁੱਤਰ, ਅਦਾਲਤ ਨੇ 6 ਦਿਨਾਂ ਦੇ ਰਿਮਾਂਡ 'ਤੇ ਭੇਜਿਆ, ਪੜ੍ਹੋ ਪੂਰਾ ਮਾਮਲਾ
ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਦਾ ਹੈ ਕਿ ਹਮਲਾ ਸਿਰਫ਼ ਡਾਕਟਰ ਨੂੰ ਟੀਚਾ ਬਣਾ ਕੇ ਕੀਤਾ ਗਿਆ ਹੈ। ਡਾ. ਬੀਰਬਲ ਤੇ ਉਨ੍ਹਾਂ ਦੀ ਬੇਟੀ ਸਪਨਾ ਕੁਮਾਰੀ ਨੇ ਦਸੰਬਰ 2022 ’ਚ ਇਕੱਠਿਆਂ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਹਾਸਲ ਕੀਤੀ ਸੀ।