ਇਟਲੀ : ਔਰਤਾਂ ਦੇ ਸੁਰੱਖਿਅਤ ਭੱਵਿਖ ਲਈ ਵੱਖ ਵੱਖ ਦੇਸ਼ਾਂ ਦੀਆਂ ਔਰਤਾਂ ਦੀ ਹੋਈ ਇਕੱਤਰਤਾ

Thursday, Mar 17, 2022 - 10:30 AM (IST)

ਇਟਲੀ : ਔਰਤਾਂ ਦੇ ਸੁਰੱਖਿਅਤ ਭੱਵਿਖ ਲਈ ਵੱਖ ਵੱਖ ਦੇਸ਼ਾਂ ਦੀਆਂ ਔਰਤਾਂ ਦੀ ਹੋਈ ਇਕੱਤਰਤਾ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਜ਼ਿਲ੍ਹਾ ਫੌਜਾਂ ਦੇ ਕਸਬਾ ਤੋਰੇਮਾਜੋਰੇ ਦੀ ਨਗਰ ਕੌਸਲ ਵੱਲੋਂ ਔਰਤਾਂ ਨੂੰ ਉਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਮੰਤਵ ਨਾਲ ਇਕ ਵਿਸ਼ੇਸ਼ ਪ੍ਰੋਗਰਾਮ ੳਲੀਕਿਆ ਗਿਆ। ਜਿਸ ਵਿਚ ਵੱਖ ਵੱਖ ਦੇਸ਼ਾਂ ਨਾਲ ਸਬੰਧਤ ਔਰਤਾਂ ਵਲੋ ਸ਼ਮੂਲੀਅਤ ਕਰਕੇ ਕਾਮੂਨੇ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਇਟਲੀ : ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਵਿਖੇ ਹੋਲਾ ਮਹੱਲਾ 26 ਅਤੇ 27 ਮਾਰਚ ਨੂੰ 

ਭਾਰਤੀ ਭਾਈਚਾਰੇ ਵਲੋਂ ਸ਼ਮੂਲੀਅਤ ਕਰਨ ਵਾਲਿਆਂ ਵਿਚ ਗਗਨਦੀਪ ਕੌਰ, ਸ਼ਾਕਸ਼ੀ ਭਾਟੀਆ, ਕਮਲਜੀਤ ਕੌਰ ਅਤੇ ਮੀਨਾ ਭਾਟੀਆ ਦੇ ਨਾਂ ਜ਼ਿਕਰਯੋਗ ਹਨ, ਜਿੰਨਾਂ ਆਖਿਆ ਕਿ ਇਟਲੀ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਬੇਸ਼ਕ ਔਰਤ ਨੂੰ ਬਰਾਬਰਤਾ ਦੇ ਅਧਿਕਾਰ ਹਨ ਪਰ ਫਿਰ ਵੀ ਔਰਤਾਂ ਦੇ ਭੱਵਿਖ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਸ ਮੌਕੇ ਇਕੱਤਰ ਹੋਈਆਂ ਔਰਤਾਂ ਵੱਲੋਂ ਪੀਲੇ ਰੰਗ ਦੇ ਫੁੱਲਾਂ ਦੇ ਗੁਲਦਸਤਿਆ ਦਾ ਅਦਾਨ ਪ੍ਰਦਾਨ ਮਹਿਲਾ ਸ਼ਕਤੀ ਦਾ ਅਹਿਸਾਸ ਕਰਵਾਉਣ ਦੇ ਨਾਲ ਵੱਖ ਵੱਖ ਦੇਸ਼ਾਂ ਦੇ ਪਹਿਰਾਵੇ, ਬੋਲੀ ਅਤੇ ਸਭਿਆਚਾਰ ਬਾਰੇ ਗੱਲਬਾਤ ਕੀਤੀ ਗਈ।


author

Vandana

Content Editor

Related News