ਪਾਪੂਆ ਨਿਊ ਗਿਨੀ ''ਚ ਇਕ ਗਿਰੋਹ ਨੇ ਕੀਤੀ 26 ਪਿੰਡ ਵਾਸੀਆਂ ਦੀ ਹੱਤਿਆ, ਮ੍ਰਿਤਕਾਂ ''ਚ ਬੱਚੇ ਵੀ ਸ਼ਾਮਲ
Saturday, Jul 27, 2024 - 12:20 AM (IST)
ਮੈਲਬੌਰਨ (ਆਸਟ੍ਰੇਲੀਆ) : ਸੰਯੁਕਤ ਰਾਸ਼ਟਰ ਅਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਪਾਪੂਆ ਨਿਊ ਗਿਨੀ ਦੇ ਤਿੰਨ ਦੂਰ-ਦੁਰਾਡੇ ਦੇ ਪਿੰਡਾਂ ਵਿਚ ਇਕ ਗਿਰੋਹ ਵੱਲੋਂ ਘੱਟੋ-ਘੱਟ 26 ਲੋਕਾਂ ਦੀ ਹੱਤਿਆ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਦੇ ਪੂਰਬੀ ਸੇਪਿਕ ਸੂਬੇ ਦੇ ਕਾਰਜਕਾਰੀ ਸੂਬਾਈ ਪੁਲਸ ਕਮਾਂਡਰ ਜੇਮਜ਼ ਬਾਘਨ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ, "ਘਟਨਾ ਬਹੁਤ ਭਿਆਨਕ ਸੀ..., ਜਦੋਂ ਮੈਂ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਦੇਖਿਆ ਤਂ ਉਥੇ ਬੱਚੇ, ਪੁਰਸ਼ ਤੇ ਔਰਤਾਂ ਦੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਨੂੰ 30 ਨੌਜਵਾਨਾਂ ਦੇ ਇਕ ਸਮੂਹ ਨੇ ਮਾਰ ਦਿੱਤਾ।'' ਬੌਗੇਨ ਨੇ ਏਬੀਸੀ ਨੂੰ ਦੱਸਿਆ ਕਿ ਪਿੰਡ ਦੇ ਸਾਰੇ ਘਰ ਸੜ ਗਏ ਹਨ ਅਤੇ ਬਾਕੀ ਪਿੰਡ ਵਾਸੀ ਥਾਣੇ ਵਿਚ ਸ਼ਰਨ ਲੈ ਰਹੇ ਹਨ। ਬੌਗੇਨ ਮੁਤਾਬਕ ਪਿੰਡ ਵਾਸੀ ਹਮਲਾਵਰਾਂ ਦੇ ਨਾਂ ਦੱਸਣ ਤੋਂ ਵੀ ਡਰਦੇ ਹਨ।
ਇਹ ਵੀ ਪੜ੍ਹੋ : ਜੇਲ੍ਹ ਤੋਂ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੀ ਚੋਣ ਲੜਨਗੇ ਇਮਰਾਨ ਖਾਨ, ਆਨਲਾਈਨ ਹੋਵੇਗੀ ਵੋਟਿੰਗ
ਉਨ੍ਹਾਂ ਦੱਸਿਆ, “ਰਾਤ ਨੂੰ ਕੁਝ ਲਾਸ਼ਾਂ ਨੂੰ ਨੇੜਲੀ ਦਲਦਲ ਵਿੱਚੋਂ ਮਗਰਮੱਛਾਂ ਨੇ ਖਾ ਲਿਆ। ਅਸੀਂ ਸਿਰਫ ਉਹ ਜਗ੍ਹਾ ਵੇਖੀ ਜਿੱਥੇ ਉਨ੍ਹਾਂ ਨੂੰ ਮਾਰਿਆ ਗਿਆ ਸੀ। ਲੋਕਾਂ ਦਾ ਸਿਰ ਕਲਮ ਕੀਤਾ ਗਿਆ ਸੀ, ਬੌਗੇਨ ਨੇ ਕਿਹਾ ਕਿ ਹਮਲਾਵਰ ਲੁਕ ਗਏ ਸਨ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਵੋਲਕਰ ਤੁਰਕ ਨੇ ਬੁੱਧਵਾਰ ਨੂੰ ਅਧਿਕਾਰਤ ਬਿਆਨ 'ਚ ਕਿਹਾ ਕਿ ਇਹ ਹਮਲੇ 16 ਜੁਲਾਈ ਅਤੇ 18 ਜੁਲਾਈ ਨੂੰ ਹੋਏ ਸਨ। "ਮੈਂ ਪਾਪੂਆ ਨਿਊ ਗਿਨੀ ਵਿਚ ਅਚਾਨਕ ਫੈਲੀ ਜਾਨਲੇਵਾ ਹਿੰਸਾ ਤੋਂ ਡਰਿਆ ਹੋਇਆ ਹਾਂ।" ਇਹ ਹਿੰਸਾ ਜ਼ਮੀਨ ਦੀ ਮਾਲਕੀ ਅਤੇ ਵਰਤੋਂ ਨੂੰ ਲੈ ਕੇ ਵਿਵਾਦ ਦਾ ਨਤੀਜਾ ਜਾਪਦੀ ਹੈ ਅਤੇ ਤੁਰਕ ਨੇ ਕਿਹਾ ਕਿ 16 ਬੱਚਿਆਂ ਸਮੇਤ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8