ਨਿਊਯਾਰਕ ਪੁਲਸ ਦੇ ਇਕ ਸਾਬਕਾ ਅਧਿਕਾਰੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸ਼ਜਾ

Friday, Sep 02, 2022 - 02:48 PM (IST)

ਨਿਊਯਾਰਕ ਪੁਲਸ ਦੇ ਇਕ ਸਾਬਕਾ ਅਧਿਕਾਰੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸ਼ਜਾ

ਵਾਸ਼ਿੰਗਟਨ, ਡੀ.ਸੀ, (ਰਾਜ ਗੋਗਨਾ) ਨਿਊਯਾਰਕ ਪੁਲਸ ਵਿਭਾਗ ਦੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਬੀਤੇ ਦਿਨ ਵੀਰਵਾਰ ਨੂੰ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ। ਉਸ 'ਤੇ ਯੂਐਸ ਕੈਪੀਟਲ ਵਾਸ਼ਿੰਗਟਨ ਡੀ.ਸੀ 'ਤੇ ਹਮਲਾ ਕਰਨ ਅਤੇ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਪੁਲਸ ਅਧਿਕਾਰੀਆਂ ਵਿੱਚੋਂ ਇੱਕ 'ਤੇ ਹਮਲਾ ਕਰਨ ਲਈ ਧਾਤ ਦੇ ਫਲੈਗਪੋਲ ਦੀ ਵਰਤੋਂ ਕਰਨ ਦਾ ਦੋਸ਼ ਸੀ। ਥਾਮਸ ਵੈਬਸਟਰ ਨਾਮੀ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ 6 ਜਨਵਰੀ, 2021 ਨੂੰ ਹੋਏ ਦੰਗਿਆਂ ਦੌਰਾਨ ਕੀਤੀ ਕਾਰਵਾਈ ਲਈ ਸੁਣਾਈ ਗਈ। 

ਦੰਗਾਕਾਰੀਆਂ ਵਜੋਂ ਸਜ਼ਾ ਭੁਗਤ ਚੁੱਕੇ ਲਗਭਗ 250 ਦੇ ਕਰੀਬ ਲੋਕਾਂ ਵਿੱਚੋਂ ਹੁਣ ਤੱਕ ਉਸ ਦੀ ਸਭ ਤੋਂ ਲੰਬੀ ਸਜ਼ਾ ਹੈ। ਪਿਛਲੀ ਸਭ ਤੋਂ ਲੰਬੀ ਸਜ਼ਾ ਦੋ ਹੋਰ ਦੰਗਾਕਾਰੀਆਂ ਦੁਆਰਾ ਸਾਂਝੀ ਕੀਤੀ ਗਈ ਸੀ, ਜਿਨ੍ਹਾਂ ਨੂੰ ਵੱਖਰੇ ਤੌਰ 'ਤੇ 7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੋਸ਼ੀ ਵੈਬਸਟਰ, ਦਾ 20 ਸਾਲ ਦਾ ਨਿਊਯਾਰਕ ਪੁਲਸ ਡਿਪਾਰਟਮੈਂਟ ਦਾ ਅਨੁਭਵੀ ਤਜਰਬਾ ਸੀ। ਅਦਾਲਤ ਵਿਚ ਇੱਕ ਜਿਊਰੀ ਨੇ ਵੈਬਸਟਰ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਹ ਆਪਣਾ ਬਚਾਅ ਕਰ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਪ੍ਰਭਾਵਸ਼ਾਲੀ ਰਿਪਬਲਿਕਨ ਨੇਤਾ ਨੇ ਲਗਾਇਆ ਦੋਸ਼, ਬਾਈਡੇਨ ਪ੍ਰਸ਼ਾਸਨ ਆਰਥਿਕ ਪੱਧਰ 'ਤੇ ਰਿਹਾ ਅਸਫਲ

ਯੂ.ਐਸ. ਜ਼ਿਲ੍ਹਾ ਜੱਜ ਅਮਿਤ ਮਹਿਤਾ ਨੇ ਵੈਬਸਟਰ (56) ਨੂੰ 10 ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਪੁਲਸ ਦੀ ਨਿਗਰਾਨੀ ਹੇਠ ਰਹਿਣ ਦੀ ਸਜ਼ਾ ਸੁਣਾਈ, ਜਦ ਕਿ ਫੈਡਰਲ ਵਕੀਲਾਂ ਨੇ ਉਸ ਲਈ 17 ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਸੀ। ਅਦਾਲਤ ਦੇ ਪ੍ਰੋਬੇਸ਼ਨ ਵਿਭਾਗ ਨੇ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਸੀ। ਜਿਲ੍ਹਾ ਜੱਜ ਮਹਿਤਾ ਨੇ ਵੈਬਸਟਰ 'ਤੇ "ਲੋਕਤੰਤਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ, ਜਿਸਦੀ ਰੱਖਿਆ ਅਤੇ ਸੇਵਾ ਕਰਨ ਲਈ ਉਸ ਨੇ ਸਹੁੰ ਚੁੱਕੀ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਵੈਬਸਟਰ ਨੇ ਕੈਪੀਟਲ ਦੇ ਲੋਅਰ ਵੈਸਟ ਪਲਾਜ਼ਾ ਵਿਖੇ ਪੁਲਸ ਬੈਰੀਕੇਡਾਂ ਦੇ ਵਿਰੁੱਧ ਦੋਸ਼ ਦੀ ਅਗਵਾਈ ਕੀਤੀ। ਉਨ੍ਹਾਂ ਨੇ ਇਸ ਹਮਲੇ ਦੀ ਤੁਲਨਾ ਮੱਧ ਯੁੱਗ ਲੜਾਈ ਨਾਲ ਕੀਤੀ।


author

Vandana

Content Editor

Related News